Punjab: ਡੇਰਾ ਬਿਆਸ ਦੀ ਸੰਗਤ ਲਈ ਵੱਡੀ ਖੁਸ਼ਖਬਰੀ

by nripost

ਫਰੀਦਕੋਟ (ਰਾਘਵ) : ਪੰਜਾਬ ਸਰਕਾਰ ਨੇ ਵੱਡਾ ਫ਼ੈਸਲਾ ਲੈਂਦਿਆਂ ਫਰੀਦਕੋਟ ਤੋਂ ਬਿਆਸ ਲਈ ਪੀ. ਆਰ. ਟੀ. ਸੀ ਦੀ ਬੱਸ ਸ਼ੁਰੂ ਕਰ ਦਿੱਤੀ ਹੈ। ਇਹ ਬੱਸ ਕੋਟਕਪੂਰਾ ਤੋਂ ਚੱਲੇਗੀ ਅਤੇ ਸਿੱਧੀ ਬਿਆਸ ਜਾਵੇਗੀ। ਦੱਸ ਦਈਏ ਕਿ ਇਸ ਤੋਂ ਪਹਿਲਾਂ ਕੋਈ ਵੀ ਸਰਕਾਰੀ ਬੱਸ ਸਿੱਧੀ ਬਿਆਸ ਨੂੰ ਨਹੀਂ ਜਾਂਦੀ ਸੀ। ਜਿਸ ਕਾਰਣ ਡੇਰਾ ਬਿਆਸ ਜਾਣ ਵਾਲੀ ਸੰਗਤ ਨੂੰ ਖੱਜਲ ਖੁਆਰੀ ਹੁੰਦੀ ਸੀ, ਹੁਣ ਜਦੋਂ ਸਰਕਾਰੀ ਬੱਸ ਸਰਵਿਸ ਬਿਆਸ ਲਈ ਸ਼ੁਰੂ ਹੋ ਗਈ ਹੈ, ਇਸ ਨਾਲ ਡੇਰਾ ਬਿਆਸ ਜਾਣ ਵਾਲੀ ਸੰਗਤ ਨੂੰ ਸੁਭਾਵਕ ਹੀ ਵੱਡਾ ਫਾਇਦਾ ਹੋਵੇਗਾ।

ਇਹ ਪਹਿਲੀ ਸਰਕਾਰੀ ਬੱਸ ਹੈ ਜੋ ਇਥੋਂ ਬਿਆਸ ਜਾਵੇਗੀ। ਇਸ ਬੱਸ ਸਰਵਿਸ ਦੀ ਸ਼ੁਰੂਆਤ ਨਾਲ ਡੇਰੇ ਦੀ ਸੰਗਤ ਵਿਚ ਖੁਸ਼ੀ ਦੀ ਲਹਿਰ ਹੈ। ਇਸ ਬੱਸ ਸੇਵਾ ਨੂੰ ਪੀ. ਆਰ. ਟੀ. ਸੀ. ਦੇ ਚੇਅਰਮੈਨ ਰਣਜੋਤ ਸਿੰਘ ਹਡਾਣਾ ਨੇ ਅੱਜ ਹਰੀ ਝੰਡੀ ਦੇ ਕੇ ਰਵਾਨਾ ਕੀਤਾ।

More News

NRI Post
..
NRI Post
..
NRI Post
..