ਪੰਜਾਬ ਬੋਰਡ ਨੇ 10ਵੀਂ ਦੇ ਨਤੀਜ਼ਿਆਂ ਦਾ ਕੀਤਾ ਐਲਾਨ, ਇੱਕ ਵਰ ਫਿਰ ਕੁੜੀਆਂ ਨੇ ਮਾਰੀ ਬਾਜ਼ੀ….

by Rimpi Sharma

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 10ਵੀਂ ਦੇ ਨਤੀਜ਼ਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਸਰਕਾਰੀ ਸਕੂਲਾਂ ਦਾ ਪਾਸ ਫੀਸਦੀ 97.76 ਰਿਹਾ ਤੇ ਪ੍ਰਾਈਵੇਟ ਸਕੂਲਾਂ ਦਾ ਨਤੀਜਾ 97%ਫੀਸਦੀ ਰਿਹਾ ।ਇਸ ਵਾਰ ਦੇ ਨਤੀਜ਼ਿਆਂ ਵਿੱਚ ਵੀ ਕੁੜੀਆਂ ਨੇ ਮੁੰਡਿਆਂ ਨੂੰ ਪਿੱਛੇ ਛੱਡ ਕੇ ਫਿਰ ਬਾਜ਼ੀ ਮਾਰੀ ਹੈ। ਦੱਸਿਆ ਜਾ ਰਿਹਾ 98.46ਫੀਸਦੀ ਕੁੜੀਆਂ ਤੇ 96.73 ਫੀਸਦੀ ਮੁੰਡੇ ਪਾਸ ਹੋਏ ਹਨ। ਉੱਥੇ ਹੀ 2266 ਵਿਦਿਆਰਥੀ ਪੰਜਾਬੀ 'ਚੋ ਫੇਲ ਹੋਏ ਹਨ ,6171 ਵਿਦਿਆਰਥੀਆਂ ਦੀ ਕੰਪਾਰਟਮੈਂਟ ਹੈ । ਫਰੀਦਕੋਟ ਦੀ ਗਗਨਦੀਪ ਕੌਰ ਨੇ 100 ਫੀਸਦੀ ਨੰਬਰਾਂ ਨਾਲ ਪਹਿਲਾਂ ਸਥਾਨ ਹਾਸਲ ਕੀਤਾ , ਜਦਕਿ ਨਵਜੋਤ ਕੌਰ ਨੇ 648 ਨੰਬਰਾਂ ਨਾਲ ਬਾਜ਼ੀ ਮਾਰੀ ਹੈ ਤੇ ਹਰਮਨਦੀਪ ਕੌਰ ਨੇ 646 ਨੰਬਰਾਂ ਦਾ ਤੀਜਾ ਸਥਾਨ ਹਾਸਲ ਕੀਤਾ ਹੈ ।