ਪੰਜਾਬ ਨੇ 14 ਕਰੋੜ ਰੁਪਏ ‘ਚ ਖ਼ਰੀਦਿਆ,ਜਾਏ ਰਿਚਰਡਸਨ

ਪੰਜਾਬ ਨੇ 14 ਕਰੋੜ ਰੁਪਏ ‘ਚ ਖ਼ਰੀਦਿਆ,ਜਾਏ ਰਿਚਰਡਸਨ

SHARE ON

ਚੇਨਈ,(ਦੇਵ ਇੰਦਰਜੀਤ)– ਇੰਡੀਅਨ ਪ੍ਰੀਮੀਅਰ ਲੀਗ ਦੇ 14ਵੇਂ ਸੀਜ਼ਨ ਲਈ ਅੱਜ ਖਿਡਾਰੀਆਂ ਲਈ ਬੋਲੀ ਲੱਗੀ। ਇਸ ਦੌਰਾਨ ਪੰਜਾਬ ਕਿੰਗਜ਼ ਨੇ ਆਸਟ੍ਰੇਲੀਆਈ ਖਿਡਾਰੀ ਜਾਏ ਰਿਚਰਡਸਨ ਨੂੰ 14 ਕਰੋੜ ‘ਚ ਖ਼ਰੀਦਿਆ। ਖ਼ਾਸ ਗੱਲ ਇਹ ਹੈ ਕਿ ਇਸ ਖਿਡਾਰੀ ਨੇ ਇਕ ਵੀ ਆਈ. ਪੀ. ਐਲ. ਮੈਚ ਨਹੀਂ ਖੇਡਿਆ। ਹਾਲਾਂਕਿ ਉਹ ਆਸਟ੍ਰੇਲੀਆ ਟੀਮ ‘ਚ ਖੇਡ ਚੁੱਕੇ ਹਨ। 24 ਸਾਲਾਂ ਦੇ ਇਸ ਖਿਡਾਰੀ ਨੇ ਹੁਣ ਤੱਕ ਆਪਣੇ ਕੈਰੀਅਰ ‘ਚ ਮਹਿਜ਼ 9 ਟੀ-20 ਮੈਚ ਹੀ ਖੇਡੇ ਹਨ ਜਿਸ ‘ਚ ਉਸ ਨੇ 287 ਦੌੜਾਂ ਬਣਾਈਆਂ ਹਨ ਅਤੇ 9 ਵਿਕਟਾਂ ਲਈਆਂ ਹਨ।