ਪੰਜਾਬ ਦਾ ਗਬਰੂ ਕੈਨੇਡਾ ਪੁਲਿਸ ‘ਚ ਭਾਰਤੀ !

by vikramsehajpal

ਓਂਟਾਰੀਓ (ਸਾਹਿਬ) - ਪੰਜਾਬ ਦੇ ਪਿੰਡ ਬਿਜਲਪੁਰ ਦੇ ਨੌਜਵਾਨ ਕੁਲਜੀਤ ਸਿੰਘ ਨੇ ਕੈਨੇਡਾ ਦੀ ਪੁਲੀਸ ਵਿੱਚ ਭਰਤੀ ਹੋ ਕੇ ਆਪਣੇ ਮਾਪਿਆਂ, ਪਿੰਡ ਅਤੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੁਲਜੀਤ ਸਿੰਘ ਦੇ ਪਿਤਾ ਦਰਸ਼ਨ ਸਿੰਘ ਸਾਬਕਾ ਸਰਪੰਚ ਬਿਜਲਪੁਰ ਅਤੇ ਮਾਤਾ ਹਰਬੰਸ ਕੌਰ ਨੇ ਕਿਹਾ ਕਿ ਕੁਲਜੀਤ ਸਿੰਘ ਨੂੰ ਬਚਪਨ ਤੋਂ ਹੀ ਖੇਡਾਂ ਖਾਸ ਕਰ ਕਬੱਡੀ ਖੇਡਣ ਦਾ ਬਹੁਤ ਸ਼ੌਂਕ ਸੀ।

ਉਹ 2018 ਵਿੱਚ ਪੜ੍ਹਾਈ ਦੇ ਆਧਾਰ ’ਤੇ ਕੈਨੇਡਾ ਚਲਾ ਗਿਆ। ਉਥੇ ਉਹ ਪੜ੍ਹਾਈ ਦੌਰਾਨ ਵੀ ਖੇਡਾਂ ਵਿੱਚ ਹਿੱਸਾ ਲੈਂਦਾ ਰਿਹਾ। ਖਿਡਾਰੀ ਹੋਣ ਸਦਕਾ ਹੀ ਉਸ ਨੂੰ ਪੁਲੀਸ ਵਿੱਚ ਨੌਕਰੀ ਮਿਲ ਗਈ। ਮਾਪਿਆਂ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਉਸ ਨੇ ਟ੍ਰੇਨਿੰਗ ਤੋਂ ਬਾਅਦ ਕੈਨੇਡਾ ਦੇ ਲੈਥ ਬਰਿੱਜ ਸ਼ਹਿਰ ਵਿਚ ਆਪਣੀ ਡਿਊਟੀ ਜੁਆਇਨ ਕਰ ਲਈ ਹੈ।

ਉਸ ਦੇ ਮਾਪਿਆਂ ਨੇ ਕਿਹਾ ਕਿ ਜਿੱਥੇ ਉਨ੍ਹਾਂ ਨੂੰ ਖੁਸ਼ੀ ਹੈ, ਉੱਥੇ ਦੁੱਖ ਵੀ ਹੈ ਕਿ ਜੇ ਸਰਕਾਰ ਇਸ ਨੂੰ ਇੱਥੇ ਹੀ ਨੌਕਰੀ ਦਿੰਦੀ ਤਾਂ ਉਸ ਨੂੰ ਬਾਹਰ ਨਾ ਜਾਣਾ ਪੈਂਦਾ।

More News

NRI Post
..
NRI Post
..
NRI Post
..