CM ਭਗਵੰਤ ਮਾਨ ਨੇ ਮੰਤਰੀਆਂ ਲਈ ਨਵੇਂ ਵਾਹਨ ਖਰੀਦਣ ਤੋਂ ਕੀਤਾ ਇਨਕਾਰ

by jaskamal

ਨਿਊਜ਼ ਡੈਸਕ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜ ਸਰਕਾਰ ਵੱਲੋਂ ਮੰਤਰੀਆਂ ਲਈ ਨਵੀਆਂ ਗੱਡੀਆਂ ਖਰੀਦਣ ਦੀ ਸੰਭਾਵਨਾ ਨੂੰ ਰੱਦ ਕਰ ਦਿੱਤਾ ਹੈ। ਬੀਆਰ ਅੰਬੇਡਕਰ ਦੀ 131ਵੀਂ ਜੈਅੰਤੀ ਮੌਕੇ ਰਾਜ ਪੱਧਰੀ ਸਮਾਗਮ ਨੂੰ ਸੰਬੋਧਨ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੰਤਰੀਆਂ ਲਈ ਨਵੀਆਂ ਗੱਡੀਆਂ ਖਰੀਦਣ ਲਈ ਕੋਈ ਕਦਮ ਨਹੀਂ ਚੁੱਕਿਆ ਗਿਆ ਹੈ।

ਉਨ੍ਹਾਂ ਕਿਹਾ, "ਵਿਰੋਧੀ ਧਿਰ ਪੰਜਾਬ ਸਰਕਾਰ ਵਿਰੁੱਧ ਕਿਸੇ ਵੀ ਮੁੱਦੇ ਨੂੰ ਲੈ ਕੇ ਬੇਬੁਨਿਆਦ ਅਜਿਹੀਆਂ ਅਫ਼ਵਾਵਾਂ ਫੈਲਾ ਰਹੀ ਹੈ। ਸੂਬਾ ਸਰਕਾਰ ਵੱਲੋਂ ਅਜਿਹਾ ਕੋਈ ਕਦਮ ਨਹੀਂ ਚੁੱਕਿਆ ਗਿਆ।" ਮੀਡੀਆ ਦੇ ਇੱਕ ਹਿੱਸੇ ਵਿੱਚ ਅਜਿਹੀਆਂ ਰਿਪੋਰਟਾਂ ਆਈਆਂ ਸਨ ਕਿ ਰਾਜ ਸਰਕਾਰ ਨੇ ਮੰਤਰੀਆਂ ਲਈ ਐਸਯੂਵੀ ਅਤੇ ਵਿਧਾਇਕਾਂ ਲਈ ਬਹੁ-ਉਪਯੋਗੀ ਵਾਹਨ ਖਰੀਦਣ ਦੀ ਯੋਜਨਾ ਬਣਾਈ ਹੈ। ਭਗਵੰਤ ਮਾਨ ਨੇ ਪੰਜਾਬ ਸਰਕਾਰ 'ਤੇ ਵਿਰੋਧੀ ਧਿਰ ਦੇ 'ਰਿਮੋਟ ਕੰਟਰੋਲ' ਦੇ ਦੋਸ਼ਾਂ ਦੀ ਵੀ ਨਿਖੇਧੀ ਕਰਦਿਆਂ ਕਿਹਾ ਕਿ ਸੀਨੀਅਰ ਅਧਿਕਾਰੀ ਉਨ੍ਹਾਂ ਦੇ ਨਿਰਦੇਸ਼ਾਂ 'ਤੇ ਨਵੀਂ ਦਿੱਲੀ ਸਿਖਲਾਈ ਲਈ ਗਏ ਸਨ।

ਉਨ੍ਹਾਂ ਕਿਹਾ "ਮੈਂ ਆਪਣੇ ਅਧਿਕਾਰੀਆਂ ਨੂੰ ਉਨ੍ਹਾਂ ਦੇ ਪ੍ਰਸ਼ਾਸਨਿਕ ਹੁਨਰ ਤੇ ਮੁਹਾਰਤ ਨੂੰ ਤਿੱਖਾ ਕਰਨ ਲਈ ਜਿੱਥੇ ਕਿਤੇ ਵੀ ਲੋੜੀਂਦਾ ਭੇਜਾਂਗਾ। ਵਿਰੋਧੀ ਧਿਰ ਇਸ ਮੁੱਦੇ 'ਤੇ ਬੇਲੋੜੀ ਰੌਲਾ ਪਾ ਰਹੀ ਹੈ। ਸਿੱਖਿਆ, ਸਿਹਤ ਤੇ ਬਿਜਲੀ ਖੇਤਰ ਵਿੱਚ ਦਿੱਲੀ ਸਰਕਾਰ ਦੇ ਸੁਧਾਰ ਬੇਮਿਸਾਲ ਹਨ। ਉਨ੍ਹਾਂ ਤੋਂ ਸਿਖਲਾਈ ਲੈਣ ਵਿੱਚ ਕੋਈ ਨੁਕਸਾਨ ਨਹੀਂ ਹੈ।