ਪੰਜਾਬ ਬੰਦ ! ਜ਼ਰੂਰੀ ਕੰਮ ਲਈ ਘਰੋਂ ਨਿਕਲਣ ਤੋਂ ਪਹਿਲਾਂ ਜਾਣੋ ਕਿਹੜੀਆਂ ਸੇਵਾਵਾਂ ਰਹਿਣਗੀਆਂ ਖੁਲ੍ਹੀਆਂ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪਿਛਲੇ ਮਹੀਨੇ ਦੌਰਾਨ ਮਨੀਪੁਰ 'ਚ 2 ਮਹਿਲਾਵਾਂ ਨੂੰ ਨਗਨ ਕਰਕੇ ਪਰੇਡ ਕਰਵਾਉਣ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਸੀ। ਇਸ ਮਾਮਲੇ ਸਬੰਧੀ ਰੋਸ ਵਜੋਂ ਪੰਜਾਬ 'ਚ ਵੱਖ- ਵੱਖ ਧਾਰਮਿਕ ਜਥੇਬੰਦੀਆਂ ਵਲੋਂ ਅੱਜ ਸਵੇਰੇ 9 ਵਜੇ ਤੋਂ 5 ਵਜੇ ਤੱਕ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ ।ਇਸ ਬਾਰੇ ਰਾਜਨੀਤਕ ਵਿੰਗ ਦੇ ਪ੍ਰਧਾਨ ਐਂਥਨੀ ਮਸੀਹ ,ਜਰਨਲ ਸਕੱਤਰ ਪਾਸਟਰ ਪ੍ਰੇਮ ਮਸੀਹ ,ਕ੍ਰਿਸ਼ਚੀਅਨ ਪਸਟ੍ਰਸ ਐਸੋਸੀਏਸ਼ਨ ਦੇ ਪ੍ਰਧਾਨ ਸਮੇਤ ਕਈ ਆਗੂਆਂ ਨੇ ਬਿਆਨ ਦਿੱਤਾ ਹੈ। ਆਗੂਆਂ ਨੇ ਕਿਹਾ ਕਿ ਪੂਰੇ ਪੰਜਾਬ 'ਚ ਸ਼ਾਤਮਈ ਢੰਗ ਨਾਲ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ । ਇਸ ਦੌਰਾਨ ਵਿਦਿਅਕ ਅਦਾਰੇ ,ਟਰਾਂਸਪੋਰਟ ,ਬਾਜ਼ਾਰ ਤੇ ਹੋਰ ਸੰਸਥਾਵਾਂ ਬੰਦ ਰਹਿਣਗੀਆਂ, ਹਾਲਾਂਕਿ ਸੰਸਕਾਰ ਦੀਆਂ ਗੱਡੀਆਂ ,ਐਂਬੂਲੈਸ , ਹਸਪਤਾਲ ਹੋਰ ਜ਼ਰੂਰੀ ਸੇਵਾਵਾਂ ਚਲਦੀਆਂ ਰਹਿਣਗੀਆਂ । ਇਸ ਦੇ ਨਾਲ ਹੀ ਨਿੱਜੀ ਸਕੂਲ ਤੇ ਕਾਲਜ਼ਾਂ 'ਚ ਵੀ ਛੁੱਟੀ ਦਾ ਐਲਾਨ ਕੀਤਾ ਗਿਆ , ਜਦਕਿ ਸਰਕਾਰੀ ਸਕੂਲਾਂ 'ਚ ਪੜ੍ਹਾਈ ਜਾਰੀ ਰਹੇਗੀ ।

More News

NRI Post
..
NRI Post
..
NRI Post
..