ISI ਦੀ ਧੁੰਨ ‘ਤੇ ਨੱਚ ਰਹੀ ਹੈ ਪੰਜਾਬ ਕਾਂਗਰਸ : ਤਰੁਣ ਚੁੱਘ.

by vikramsehajpal

ਚੰਡੀਗੜ੍ਹ (ਦੇਵ ਇੰਦਰਜੀਤ) : ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਕਿ ਅੱਜ ਪੰਜਾਬ ਵਿਧਾਨ ਸਭਾ 'ਚ ਬੀ.ਐੱਸ.ਐੱਫ. ਵਿਰੁੱਧ ਮਤਾ ਪਾਸ ਕੀਤਾ ਜਾਣਾ ਪੰਜਾਬ ਲਈ ਕਾਲਾ ਦਿਨ ਹੈ। ਚੁੱਘ ਨੇ ਕਾਂਗਰਸ ਦੀ ਪੰਜਾਬ ਸਰਕਾਰ ਦੀ ਇਸ ਗੱਲ ਲਈ ਆਲੋਚਨਾ ਕੀਤੀ ਕਿ ਉਸ ਨੇ ਸੁਰੱਖਿਆ ਬਲ ਬੀ.ਐੱਸ.ਐੱਫ., ਜੋ ਪਿਛਲੇ ਕਈ ਦਹਾਕਿਆਂ ਤੋਂ ਰਾਸ਼ਟਰੀ ਸਰਹੱਦਾਂ ਦੀ ਰੱਖਿਆ ਕਰ ਰਿਹਾ ਹੈ, ਦੇ ਵਿਰੁੱਧ ਮਤਾ ਪਾਸ ਕਰਕੇ ਰਾਸ਼ਟਰੀ ਸੁਰੱਖਿਆ ਦੇ ਮੁੱਦੇ ਦਾ ਰਾਜਨੀਤਿਕਰ ਕੀਤਾ ਹੈ।

ਅਜਿਹਾ ਲੱਗਦਾ ਹੈ ਕਿ ਕਾਂਗਰਸ ਸੂਬਾ ਵਿਧਾਨ ਸਭਾ 'ਚ ਇਸ ਤਰ੍ਹਾਂ ਦੇ ਨਿੰਦਣਯੋਗ ਅਤੇ ਰਾਸ਼ਟਰੀ ਵਿਰੋਧੀ ਮਤਾ ਪਾਸ ਕਰਕੇ ਪਾਕਿਸਤਾਨੀ ਖੁਫੀਆ ਏਜੰਸੀ ਆਈ.ਐੱਸ.ਆਈ. 'ਚ ਆਪਣੇ ਮਾਲਕਾਂ ਨੂੰ ਖੁਸ਼ ਕਰ ਰਹੀ ਹੈ।

ਉਨ੍ਹਾਂ ਨੇ ਕਾਂਗਰਸ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੋਂ ਸਵਾਲ ਪੁੱਛਿਆ ਕਿ ਤੁਸੀਂ ਬੀ.ਐੱਸ.ਐੱਫ. ਦੇ ਜਵਾਨ ਅਤੇ ਪੰਜਾਬ ਪੁਲਸ ਦੇ ਜਵਾਨ 'ਚ ਫਰਕ ਕਿਉਂ ਸਮਝ ਰਹੇ ਹੋ। ਦੋਵੇਂ ਦੇਸ਼ ਦੀ ਸੁਰੱਖਿਆ 'ਚ ਕੰਮ ਕਰ ਰਹੇ ਹਨ, ਦੋਵੇ ਦੇਸ਼ ਦੇ ਬੇਟੇ ਹਨ ਅਤੇ ਬੀ.ਐੱਸ.ਐੱਫ. ਇਟਲੀ ਤੋਂ ਨਹੀਂ ਆਈ ਹੈ।

ਕਾਂਗਰਸ ਸਰਕਾਰ ਪਾਕਿਸਤਾਨ ਵੱਲੋਂ ਕੀਤੇ ਜਾ ਰਹੇ ਡਰੋਨ ਹਮਲਿਆਂ ਨਾਲ ਜਾਣਬੁਝ ਕੇ ਆਪਣੀਆਂ ਅੱਖਾਂ ਬੰਦ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ 'ਚ ਟਿਫਿਨ ਬੰਬਾਂ ਦੀ ਘਟਨਾਵਾਂ ਇਸ਼ਾਰਾ ਕਰਦੀਆਂ ਹਨ ਕਿ ਪਾਕਿਸਤਾਨ ਤੋਂ ਸ਼ਾਡੀ ਸੁਰੱਖਿਆ ਨੂੰ ਕਿੰਨਾ ਗੰਭੀਰ ਖਤਰਾ ਹੈ।

ਫਿਰ ਕਾਂਗਰਸ ਸਰਕਾਰ ਰਾਸ਼ਟਰੀ ਸਰਹੱਦਾਂ 'ਤੇ ਬੀ.ਐੱਸ.ਐੱਫ. ਦੇ ਕੰਮ 'ਚ ਰੁਕਾਵਟ ਪਾਉਣਾ ਚਾਹੁੰਦੀ ਹੈ। ਚੁੱਘ ਨੇ ਕਿਹਾ ਕਿ ਇਹ ਸ਼ਰਮ ਦੀ ਗੱਲ ਹੈ ਕਿ ਕਾਂਗਰਸ ਰਾਸ਼ਟਰੀ ਸੁਰੱਖਿਆ ਨਾਲ ਖੇਡ ਰਹੀ ਹੈ ਅਤੇ ਆਈ.ਐੱਸ.ਆਈ. ਦੀ ਧੁੰਨ 'ਤੇ ਨੱਚ ਰਹੀ ਹੈ।