ਪੰਜਾਬ ‘ਚ ਕੋਰੋਨਾ ਮਰੀਜ਼ਾਂ ਦਾ ਅੰਕੜਾ ਸਾਢੇ 13 ਹਜ਼ਾਰ ਤੋਂ ਪਾਰ, ਸੋਮਵਾਰ ਮਿਲੇ 557 ਨਵੇਂ ਮਰੀਜ

by mediateam

ਜਲੰਧਰ (ਐਨ.ਆਰ.ਆਈ. ਮੀਡਿਆ) : ਸੋਮਵਾਰ ਨੂੰ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ 557 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ ਪਿਛਲੇ 24 ਘੰਟਿਆਂ ਵਿੱਚ 12 ਮਰੀਜ਼ਾਂ ਦੀ ਮੌਤ ਹੋਈ ਹੈ। ਹੁਣ ਤੱਕ ਸੂਬੇ ਵਿੱਚ ਕੁੱਲ ਕੋਰੋਨਾ ਮਰੀਜ਼ਾਂ ਦੀ ਗਿਣਤੀ 13769 ਹੋ ਗਈ ਹੈ ਅਤੇ 4387 ਐਕਟਿਵ ਮਾਮਲੇ ਹਨ। ਇਸ ਭਿਆਨਕ ਮਹਾਂਮਾਰੀ ਨੇ ਪੰਜਾਬ ਵਿੱਚ ਹੁਣ ਤੱਕ 318 ਲੋਕਾਂ ਦੀ ਜਾਨ ਲਈ ਹੈ। ਇਨ੍ਹਾਂ 557 ਨਵੇਂ ਮਾਮਲਿਆਂ ਵਿੱਚੋਂ 176 ਲੁਧਿਆਣਾ, 54 ਜਲੰਧਰ, 46 ਅੰਮ੍ਰਿਤਸਰ, 40 ਪਟਿਆਲਾ, 17 ਸੰਗਰੂਰ, 31 ਮੋਹਾਲੀ, 53 ਗੁਰਦਾਸਪੁਰ, 12 ਪਠਾਨਕੋਟ ਅਤੇ 2 ਮਾਮਲੇ ਨਵਾਂ ਸ਼ਹਿਰ ਤੋਂ ਸਾਹਮਣੇ ਆਏ ਹਨ। 

ਰਾਹਤ ਦੀ ਗੱਲ ਇਹ ਹੈ ਕਿ ਇਨ੍ਹਾਂ 13769 ਮਰੀਜ਼ਾਂ ਵਿੱਚੋਂ 9064 ਲੋਕ ਕੋਰੋਨਾ ਨੂੰ ਮਾਤ ਦੇ ਕੇ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਅਤੇ ਸੂਬੇ ਵਿੱਚ ਕੋਵਿਡ-19 ਦੇ 4387 ਐਕਟਿਵ ਮਾਮਲੇ ਹਨ। ਪੰਜਾਬ ਦੇ ਸਿਹਤ ਵਿਭਾਗ ਵੱਲੋਂ ਸੋਮਵਾਰ ਨੂੰ ਜਾਰੀ ਕੀਤੇ ਮੀਡੀਆ ਬੁਲੇਟਿਨ ਮੁਤਾਬਕ, ਸੂਬੇ ਵਿੱਚ ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ 5,39,371 ਹੈ, ਜਿਨ੍ਹਾਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ। 


More News

NRI Post
..
NRI Post
..
NRI Post
..