ਪੰਜਾਬ ‘ਚ ਫਟਿਆ ਕੋਰੋਨਾ ਬੰਬ, ਇੱਕ ਦਿਨ ‘ਚ ਆਏ ਰਿਕਾਰਡ 568 ਨਵੇਂ ਮਾਮਲੇ

by

ਚੰਡੀਗੜ੍ਹ (ਐਨ.ਆਰ.ਆਈ. ਮੀਡਿਆ) : ਬੁੱਧਵਾਰ ਨੂੰ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਅੱਜ ਰਿਕਾਰਡ 568 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ 25 ਮੌਤਾਂ ਹੋਈਆਂ ਹਨ। ਜਿਸ ਨਾਲ ਸੂਬੇ ਵਿੱਚ ਕੁੱਲ ਕੋਰੋਨਾ ਮਰੀਜ਼ਾਂ ਦੀ ਗਿਣਤੀ 14946 ਹੋ ਗਈ ਹੈ ਅਤੇ 4372 ਐਕਟਿਵ ਮਾਮਲੇ ਹਨ। ਇਸ ਭਿਆਨਕ ਮਹਾਂਮਾਰੀ ਨੇ ਪੰਜਾਬ ਵਿੱਚ ਹੁਣ ਤੱਕ 361 ਲੋਕਾਂ ਦੀ ਜਾਨ ਲਈ ਹੈ। 

ਇਨ੍ਹਾਂ 568 ਨਵੇਂ ਮਾਮਲਿਆਂ ਵਿੱਚੋਂ 95 ਲੁਧਿਆਣਾ, 45 ਜਲੰਧਰ, 77 ਅੰਮ੍ਰਿਤਸਰ, 86 ਪਟਿਆਲਾ, 30 ਸੰਗਰੂਰ, 31 ਮੋਹਾਲੀ, 35 ਗੁਰਦਾਸਪੁਰ, 15 ਪਠਾਨਕੋਟ, 5 ਐੱਸਬੀਐੱਸ ਨਗਰ, 1 ਹੁਸ਼ਿਆਰਪੁਰ, 21 ਤਰਨਤਾਰਨ, 4 ਫਿਰੋਜਪੁਰ, 31 ਫ਼ਤਿਹਗੜ੍ਹ ਸਾਹਿਬ, 9 ਫ਼ਰੀਦਕੋਟ, 13 ਮੋਗਾ, 1 ਬਠਿੰਡਾ, 7 ਮੁਕਤਸਰ, 11 ਰੋਪੜ, 7 ਕਪੂਰਥਲਾ, 9 ਫ਼ਾਜ਼ਿਲਕਾ, 35 ਬਰਨਾਲਾ ਤੋਂ ਸਾਹਮਣੇ ਆਏ ਹਨ।

ਰਾਹਤ ਦੀ ਗੱਲ ਇਹ ਹੈ ਕਿ ਇਨ੍ਹਾਂ 14946 ਮਰੀਜ਼ਾਂ ਵਿੱਚੋਂ 10213 ਲੋਕ ਕੋਰੋਨਾ ਨੂੰ ਮਾਤ ਦੇ ਕੇ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਅਤੇ ਸੂਬੇ ਵਿੱਚ ਕੋਵਿਡ-19 ਦੇ 4372 ਐਕਟਿਵ ਮਾਮਲੇ ਹਨ। ਪੰਜਾਬ ਦੇ ਸਿਹਤ ਵਿਭਾਗ ਵੱਲੋਂ ਸੋਮਵਾਰ ਨੂੰ ਜਾਰੀ ਕੀਤੇ ਮੀਡੀਆ ਬੁਲੇਟਿਨ ਮੁਤਾਬਕ, ਸੂਬੇ ਵਿੱਚ ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ 5,61,121 ਹੈ, ਜਿਨ੍ਹਾਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ।

More News

NRI Post
..
NRI Post
..
NRI Post
..