ਪੰਜਾਬ ‘ਚ ਹੋਈ ਕੋਰੋਨਾ ਧਮਾਕਾ, 894 ਨਵੇਂ ਮਾਮਲੇ ਆਏ ਸਾਹਮਣੇ…

by

ਅੰਮ੍ਰਿਤਸਰ (ਐਨ.ਆਰ.ਆਈ. ਮੀਡਿਆ) : ਪੰਜਾਬ ਵਿੱਚ ਬੁੱਧਵਾਰ ਨੂੰ ਕੋਰੋਨਾ ਵਾਇਰਸ ਦੇ 894 ਨਵੇਂ ਪੌਜ਼ੀਟਿਵ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ ਪਿਛਲੇ 24 ਘੰਟਿਆਂ ਵਿੱਚ 29 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਤਾਜ਼ਾ ਅੰਕੜਿਆਂ ਮੁਤਾਬਕ ਹੁਣ ਤੱਕ ਸੂਬੇ ਵਿੱਚ ਕੁੱਲ ਕੋਰੋਨਾ ਮਰੀਜ਼ਾਂ ਦੀ ਗਿਣਤੀ 19,856 ਹੋ ਗਈ ਹੈ ਅਤੇ 6422 ਐਕਟਿਵ ਮਾਮਲੇ ਹਨ। 

ਕੋਰੋਨਾ  ਨੇ ਪੰਜਾਬ ਵਿੱਚ ਹੁਣ ਤੱਕ 491 ਲੋਕਾਂ ਦੀ ਜਾਨ ਲਈ ਹੈ। ਬੁੱਧਵਾਰ ਨੂੰ ਜੋ ਨਵੇਂ 894 ਮਾਮਲੇ ਆਏ ਹਨ, ਉਨ੍ਹਾਂ ਵਿੱਚ 303 ਲੁਧਿਆਣਾ, 101 ਜਲੰਧਰ, 53 ਅੰਮ੍ਰਿਤਸਰ, 185 ਪਟਿਆਲਾ, 17 ਸੰਗਰੂਰ, 27 ਮੋਹਾਲੀ, 6 ਹੁਸ਼ਿਆਰਪੁਰ, 1 ਗੁਰਦਾਸਪੁਰ, 19 ਫਿਰੋਜ਼ਪੁਰ, 18 ਪਠਾਨਕੋਟ, 23 ਤਰਨਤਾਰਨ, 29 ਬਠਿੰਡਾ, 14 ਫ਼ਤਿਹਗੜ੍ਹ ਸਾਹਿਬ, 14 ਮੋਗਾ, 13 ਫ਼ਰੀਦਕੋਟ, 9 ਫ਼ਾਜ਼ਿਲਕਾ, 8 ਕਪੂਰਥਲਾ, 10 ਰੋਪੜ, 11 ਮੁਕਤਸਰ, 33 ਬਰਨਾਲਾ ਸ਼ਾਮਲ ਹਨ। 

ਜੇਕਰ ਰਾਹਤ ਦੀ ਗੱਲ ਕਰੀਏ ਤਾਂ ਇਨ੍ਹਾਂ 19856 ਮਰੀਜ਼ਾਂ ਵਿੱਚੋਂ 12943 ਮਰੀਜ਼ਾਂ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ ਅਤੇ ਸੂਬੇ ਵਿੱਚ ਕੋਵਿਡ-19 ਦੇ 6422 ਐਕਟਿਵ ਮਾਮਲੇ ਹਨ।

More News

NRI Post
..
NRI Post
..
NRI Post
..