ਵੀਰਵਾਰ ਨੂੰ ਪੰਜਾਬ ‘ਚ 1053 ਨਵੇਂ ਕੋਰੋਨਾ ਮਾਮਲੇ ਆਏ ਸਾਹਮਣੇ, 36 ਮੌਤਾਂ

by mediateam

ਅੰਮ੍ਰਿਤਸਰ ਡੈਸਕ (ਐਨ.ਆਰ.ਆਈ. ਮੀਡਿਆ) : ਪੰਜਾਬ ਵਿੱਚ ਵੀਰਵਾਰ ਨੂੰ ਕੋਰੋਨਾ ਵਾਇਰਸ ਦੇ 1035 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ 36 ਨਵੀਆਂ ਮੌਤਾਂ ਦਰਜ ਕੀਤੀਆਂ ਗਈਆਂ। ਕੋਰੋਨਾ ਦੇ ਇਨ੍ਹਾਂ ਨਵੇਂ ਮਾਮਲਿਆਂ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 27,936 ਹੋ ਗਈ ਹੈ। ਸੂਬੇ ਵਿੱਚ ਕੋਰੋਨਾ ਦੇ 9391 ਐਕਟਿਵ ਮਾਮਲੇ ਹਨ ਅਤੇ ਹੁਣ ਤੱਕ 706 ਲੋਕਾਂ ਦੀ ਮੌਤ ਹੋਈ ਹੈ। 

ਵੀਰਵਾਰ ਨੂੰ ਜੋ ਨਵੇਂ 1035 ਮਾਮਲੇ ਆਏ ਹਨ, ਉਨ੍ਹਾਂ ਵਿੱਚ 222 ਲੁਧਿਆਣਾ, 176 ਜਲੰਧਰ, 41 ਅੰਮ੍ਰਿਤਸਰ, 140 ਪਟਿਆਲਾ, 24 ਸੰਗਰੂਰ, 88 ਮੋਹਾਲੀ, 2 ਹੁਸ਼ਿਆਰਪੁਰ, 2 ਗੁਰਦਾਸਪੁਰ, 66 ਫਿਰੋਜ਼ਪੁਰ, 1 ਪਠਾਕਨੋਟ, 7 ਤਰਨਤਾਰਨ, 79 ਬਠਿੰਡਾ, 43 ਫ਼ਤਿਹਗੜ੍ਹ ਸਾਹਿਬ, 21 ਮੋਗਾ, 17 ਐੱਸਬੀਐੱਸ ਨਗਰ, 32 ਫ਼ਰੀਦਕੋਟ, 5 ਫ਼ਾਜ਼ਿਲਕਾ, 19 ਕਪੂਰਥਲਾ, 10 ਰੋਪੜ, 15 ਮੁਕਤਸਰ, 13 ਬਰਨਾਲਾ ਅਤੇ 12 ਮਾਨਸਾ ਸ਼ਾਮਲ ਹਨ। 

ਜੇਕਰ ਰਾਹਤ ਦੀ ਗੱਲ ਕਰੀਏ ਤਾਂ ਇਨ੍ਹਾਂ 27,936 ਮਰੀਜ਼ਾਂ ਵਿੱਚੋਂ 17,839 ਮਰੀਜ਼ਾਂ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ ਅਤੇ ਸੂਬੇ ਵਿੱਚ ਕੋਵਿਡ-19 ਦੇ 9391 ਐਕਟਿਵ ਮਾਮਲੇ ਹਨ। ਪੰਜਾਬ ਦੇ ਸਿਹਤ ਵਿਭਾਗ ਵੱਲੋਂ ਵੀਰਵਾਰ ਨੂੰ ਜਾਰੀ ਕੀਤੇ ਮੀਡੀਆ ਬੁਲੇਟਿਨ ਮੁਤਾਬਕ, ਸੂਬੇ ਵਿੱਚ ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ 7,23,357 ਹੈ, ਜਿਨ੍ਹਾਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ।

More News

NRI Post
..
NRI Post
..
NRI Post
..