ਬਰੈਂਪਟਨ ਡੈਸਕ (Vikram Sehajpal) : ਕੈਨੇਡਾ 'ਚ ਬਰੈਂਪਟਨ ਵੈਸਟ ਤੋਂ ਐਨਡੀਪੀ ਦੀ ਐਮ.ਪੀ. ਉਮੀਦਵਾਰ ਰਹੀ ਨਵਜੀਤ ਕੌਰ ਤੀਜੇ ਨੰਬਰ 'ਤੇ ਰਹੀ। ਨਵਜੀਤ ਕੌਰ ਦੀ ਹਾਰ ਕਾਰਨ ਪਿੰਡ ਦੇ ਲੋਕ ਨਿਰਾਸ਼ ਹਨ। ਪਿੰਡ ਵਾਸੀਆਂ ਨੂੰ ਉਮੀਦ ਸੀ ਕਿ ਉਹ ਚੋਣਾਂ ਵਿਚ ਜ਼ਰੂਰਤ ਜਿੱਤੇਗੀ। ਕੈਨੇਡਾ ਵਿਚ ਹੋਈ ਚੋਣ ਅਤੇ ਵੋਟਾਂ ਦੀ ਗਿਣਤੀ ਨੂੰ ਲੈ ਕੇ ਉਤਸ਼ਾਹ ਰਿਹਾ। ਪਿੰਡ ਹੀ ਨਹੀਂ ਆਸ ਪਾਸ ਦੇ ਪਿੰਡਾਂ ਦੇ ਲੋਕ ਇੱਕ ਦੂਜੇ ਤੋਂ ਵੋਟਾਂ ਦੀ ਗਿਣਤੀ ਸਮੇਂ ਨਵਜੀਤ ਕੌਰ ਨੂੰ ਪਈਆਂ ਵੋਟਾਂ ਬਾਰੇ ਪੁੱਛਦੇ ਰਹੇ, ਪ੍ਰੰਤੂ ਦਿਨ ਵਿਚ ਡੇਢ ਵਜੇ ਜਦ ਕੈਨੇਡਾ ਤੋਂ ਖ਼ਬਰ ਆਈ ਕਿ ਨਵਜੀਤ ਕੌਰ ਹਾਰ ਗਈ ਤਾਂ ਲੋਕ ਨਿਰਾਸ਼ ਹੋ ਗਏ। ਫਰੀਦਕੋਟ ਜ਼ਿਲ੍ਹੇ ਦੀ ਬਾਜਾਖਾਨਾ ਕਸਬੇ ਦੇ ਨਜ਼ਦੀਕ ਪਿੰਡ ਮੱਲਾ ਦੇ ਸਾਬਕਾ ਸਰਪੰਚ ਗੁਰਦੇਵ ਸਿੰਘ ਬਰਾੜ ਦੀ ਪੋਤਰੀ ਨਵਜੀਤ ਕੌਰ 'ਤੇ ਪਿੰਡ ਦੇ ਲੋਕਾਂ ਨੂੰ ਮਾਣ ਹੈ ਕਿ ਉਸ ਨੇ ਚੋਣਾਂ ਵਿਚ ਉਤਾਰ ਕੇ ਪਿੰਡ ਦਾ ਮਾਣ ਵਧਾਇਆ।
32 ਸਾਲਾ ਪੇਸ਼ੇ ਤੋਂ ਨਰਸ ਨਵਜੀਤ ਕੌਰ ਨੂੰ ਐਨਡੀਪੀ ਦੇ ਪ੍ਰਧਾਨ ਜਗਮੀਤ ਸਿੰਘ ਨੇ ਬਰੈਂਪਟਨ ਵੈਸਟ ਦੇ ਉਮੀਦਵਾਰ ਦੇ ਰੂਪ ਵਿਚ ਚੋਣ ਵਿਚ ਉਤਾਰਿਆ ਸੀ। ਨਵਜੀਤ ਕੌਰ ਦੇ ਚਾਚਾ ਨੇ ਦੱਸਿਆ ਕਿ ਉਨ੍ਹਾਂ ਦੀ ਭਤੀਜੀ ਨੂੰ ਐਨਡੀਪੀ ਦੇ ਪ੍ਰਧਾਨ ਜਗਮੀਤ ਸਿੰਘ ਨੇ ਉਮੀਦਵਾਰ ਬਣਾਇਆ ਸੀ, ਜਿਸ ਦਾ ਚੋਣ ਪ੍ਰਚਾਰ ਉਨ੍ਹਾਂ ਨੇ ਬਰੈਂਪਟਨ ਵੈਸਟ ਵਿਚ ਅਪਣੇ ਪੰਜਾਬੀ ਭਰਾਵਾਂ ਦੇ ਵਿਚ ਕਰਦੇ ਹੋਏ ਸਾਰਿਆਂ ਨੂੰ ਨਵਜੀਤ ਕੌਰ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ ਸੀ।



