Punjab: ਸੁਲਤਾਨਪੁਰ ਲੋਧੀ ਵਿਖੇ ਸਰਕਾਰੀ ਸਕੂਲ ‘ਚ ਲੱਗੀ ਅੱਗ, ਲੱਖਾਂ ਦਾ ਸਮਾਨ ਸੜ ਕੇ ਸੁਆਹ

by nripost

ਕਪੂਰਥਲਾ (ਰਾਘਵ): ਸੁਲਤਾਨਪੁਰ ਲੋਧੀ ਵਿਖੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ 'ਚ ਬੀਤੀ ਸ਼ਾਮ ਅੱਗ ਲੱਗਣ ਨਾਲ ਸਕੂਲ ਦਾ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਸਕੂਲ ਦੇ ਪ੍ਰਿੰਸੀਪਲ ਮਹਿੰਦਰਪਾਲ ਸਿੰਘ ਸੂਚਨਾ ਮਿਲਣ ’ਤੇ ਮੌਕੇ ’ਤੇ ਪੁੱਜੇ। ਇਸ ਸਬੰਧੀ ਗੱਲਬਾਤ ਕਰਦੇ ਹੋਏ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਸਕੂਲ ਦੇ ਚਪੜਾਸੀ ਬਲਵੀਰ ਨੇ ਸੂਚਿਤ ਕੀਤਾ ਕਿ ਉਨ੍ਹਾਂ ਦੇ ਕਮਰੇ ’ਚ ਅੱਗ ਲੱਗ ਗਈ ਹੈ। ਅੱਗ ਲੱਗਣ ਨਾਲ ਕਮਰੇ ’ਚ ਪਈ ਐੱਲ. ਈ. ਡੀ, ਪ੍ਰਿੰਟਰ, ਸੀ. ਪੀ. ਯੂ, ਕਈ ਹੋਰ ਉਪਕਰਨ ਅਤੇ ਫਰਨੀਚਰ ਤੋਂ ਇਲਾਵਾ ਜ਼ਰੂਰੀ ਰਿਕਾਰਡ ਵੀ ਸੜ ਗਿਆ ਹੈ। ਉਨ੍ਹਾਂ ਦੱਸਿਆ ਕਿ ਅੱਗ ਲੱਗਣ ਨਾਲ ਕਰੀਬ ਡੇਢ ਤੋਂ ਦੋ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ, ਜਿਸ ਦਾ ਪੂਰਾ ਪਤਾ ਬਾਅਦ ’ਚ ਲੱਗੇਗਾ।

ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਸਕੂਲ ’ਚ ਚੱਲ ਰਹੇ ਨਿਰਮਾਣ ਕਾਰਜ ਨੂੰ ਛੇਤੀ ਮੁਕੰਮਲ ਕੀਤਾ ਜਾਵੇ। ਉਨ੍ਹਾਂ ਇਹ ਵੀ ਦੱਸਿਆ ਕਿ ਸਵੇਰ ਤੋਂ ਹੀ ਬਿਜਲੀ ਦਾ ਸਿਸਟਮ ਸਹੀ ਨਹੀਂ ਸੀ, ਜਿਸ ਬਾਰੇ ਉਨ੍ਹਾਂ ਸ਼ਿਕਾਇਤ ਵੀ ਦਰਜ ਕਰਵਾਈ ਸੀ। ਉਨ੍ਹਾਂ ਅੰਦਾਜ਼ਾ ਲਾਇਆ ਕਿ ਅੱਗ ਸ਼ਾਟ ਸਰਕਟ ਨਾਲ ਲੱਗੀ ਹੈ। ਚਪੜਾਸੀ ਬਲਵੀਰ ਨੇ ਧੂੰਆਂ ਨਿਕਲਦਾ ਵੇਖ ਕੇ ਗੁਆਂਡੀਆਂ ਨੂੰ ਸੂਚਿਤ ਕੀਤਾ, ਜਿਸ ’ਤੇ ਸੇਵਾਮੁਕਤ ਪ੍ਰਿੰਸੀਪਲ ਸੁਖਜੀਤ ਸਿੰਘ ਅਤੇ ਸੁਖਵਿੰਦਰ ਸਿੰਘ ਦੀਪੇਵਾਲ ਨੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਫਾਇਰ ਬ੍ਰਿਗੇਡ ਨੇ ਮੌਕੇ ’ਤੇ ਪਹੁੰਚ ਕੇ ਅੱਗ ਬੁਝਾਈ, ਨਹੀਂ ਤਾਂ ਹੋਰ ਵੀ ਵੱਡਾ ਨੁਕਸਾਨ ਹੋ ਸਕਦਾ ਸੀ। ਸੂਚਨਾ ਮਿਲਣ ’ਤੇ ਸਕੂਲ ਦੇ ਅਧਿਆਪਕ ਦੀਪਕ ਕਾਲੀਆ, ਅਜਮੇਰ ਸਿੰਘ, ਮੈਡਮ ਵੰਦਨਾ ਗੁਪਤਾ, ਸੁਖਚੈਨ ਸਿੰਘ, ਰਜਿੰਦਰ ਗੁਪਤਾ ਆਦਿ ਵੀ ਪਹੁੰਚ ਗਏ।

More News

NRI Post
..
NRI Post
..
NRI Post
..