Punjab: ਸਾਬਕਾ ਮੰਤਰੀ ਮਾਸਟਰ ਤਾਰਾ ਸਿੰਘ ਲਾਡਲ ਦਾ ਦੇਹਾਂਤ

by nripost

ਰੂਪਨਗਰ (ਨੇਹਾ): ਸਾਬਕਾ ਸਿੱਖਿਆ ਰਾਜ ਮੰਤਰੀ ਮਾਸਟਰ ਤਾਰਾ ਸਿੰਘ ਲਾਡਲ ਦਾ ਦੇਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਬਾਅਦ ਦੁਪਹਿਰ ਪਿੰਡ ਲਾਡਲ ਦੇ ਸ਼ਮਸ਼ਾਨ ਘਾਟ ਵਿੱਚ ਕੀਤਾ ਜਾਵੇਗਾ। ਉਨ੍ਹਾਂ ਅੱਜ ਸਵੇਰ ਤੜਕੇ ਅੰਤਿਮ ਸਾਹ ਲਿਆ।

ਉਹ ਲੰਮਾ ਸਮਾਂ ਅਕਾਲੀ ਦਲ ਨਾਲ ਜੁੜੇ ਰਹੇ ਸਨ ਪਰ ਅਖੀਰਲੇ ਸਮੇਂ ਦੌਰਾਨ ਅਕਾਲੀ ਦਲ ਦੇ ਸੀਨੀਅਰ ਆਗੂਆਂ ਨਾਲ ਕੁਝ ਮਤਭੇਦ ਹੋਣ ਕਾਰਨ ਉਨ੍ਹਾਂ ਸਰਗਰਮ ਸਿਆਸਤ ਤੋਂ ਕਿਨਾਰਾ ਕਰ ਲਿਆ ਸੀ ਤੇ ਅੱਜ ਕੱਲ੍ਹ ਉਹ ਆਪਣੇ ਭਤੀਜਿਆਂ ਮਨਜਿੰਦਰ ਸਿੰਘ ਮਨੀ ਤੇ ਲਖਵਿੰਦਰ ਸਿੰਘ ਨਾਲ ਰਹਿ ਰਹੇ ਸਨ।

More News

NRI Post
..
NRI Post
..
NRI Post
..