Punjab: ਪੁਲਿਸ ‘ਚ ਭਰਤੀ ਦੇ ਨਾਂ ‘ਤੇ ਮਾਰੀ ਲੱਖਾਂ ਦੀ ਠੱਗੀ

by nripost

ਲੁਧਿਆਣਾ (ਜਸਪ੍ਰੀਤ): ਥਾਣਾ ਦਾਖਾ ਦੀ ਪੁਲਸ ਨੇ ਗੁਰਚੇਤਨ ਸਿੰਘ ਵਾਸੀ ਕੈਲੇਪੁਰ ਦੇ ਬਿਆਨਾਂ 'ਤੇ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ, ਜਿਸ 'ਚ ਉਸ ਨੇ ਦੋਸ਼ ਲਗਾਇਆ ਹੈ ਕਿ ਰਾਜ ਕੁਮਾਰ ਵਾਸੀ ਜਲੰਧਰ ਨੇ ਉਸ ਦੇ ਲੜਕੇ ਲਵਪ੍ਰੀਤ ਸਿੰਘ ਨੂੰ ਪੁਲਿਸ 'ਚ ਭਰਤੀ ਕਰਵਾਉਣ ਲਈ ਉਸ ਨਾਲ 8 ਲੱਖ ਰੁਪਏ 'ਚ ਸੌਦਾ ਕੀਤਾ ਸੀ। ਉਨ੍ਹਾਂ ਨੇ 4,72,000 ਰੁਪਏ ਲੈ ਲਏ ਅਤੇ ਨਾ ਤਾਂ ਉਸ ਦੇ ਲੜਕੇ ਨੂੰ ਨੌਕਰੀ ਦਿੱਤੀ ਅਤੇ ਨਾ ਹੀ ਪੈਸੇ ਵਾਪਸ ਕੀਤੇ। ਮਾਮਲੇ ਦੀ ਜਾਂਚ ਏ.ਐਸ.ਆਈ. ਤਰਸੇਮ ਸਿੰਘ ਕਰ ਰਹੇ ਹਨ।

More News

NRI Post
..
NRI Post
..
NRI Post
..