ਪੰਜਾਬ ਸਰਕਾਰ ਵਲੋਂ ਬਜਟ ਸੈਸ਼ਨ ਦੀਆਂ ਤਾਰੀਖ਼ਾਂ ਦਾ ਐਲਾਨ, ਜਾਣੋ ਪੂਰੀ ਖ਼ਬਰ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਸਰਕਾਰ ਵਲੋਂ ਬਜਟ ਸੈਸ਼ਨ ਦੀਆਂ ਤਾਰੀਖ਼ਾਂ ਦਾ ਐਲਾਨ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਕਿ ਬਜਟ ਸੈਸ਼ਨ 3 ਮਾਰਚ ਤੋਂ ਸ਼ੁਰੂ ਹੋਵੇਗਾ, 10 ਮਾਰਚ ਨੂੰ ਸਰਕਾਰ ਆਪਣਾ ਪੂਰਾ ਬਜਟ ਪੇਸ਼ ਕਰੇਗੀ । CM ਮਾਨ ਨੇ ਕਿਹਾ 3 ਮਾਰਚ ਨੂੰ ਰਾਜਪਾਲ ਦਾ ਭਾਸ਼ਣ ਹੋਵੇਗਾ। 6 ਮਾਰਚ ਨੂੰ ਰਾਜਪਾਲ ਦੇ ਭਾਸ਼ਣ ਤੇ ਬਹਿਸ ਹੋਵੇਗੀ । 7 ਤਾਰੀਖ਼ ਨੂੰ ਨਾਨ - ਆਫੀਸ਼ੀਅਲ ਕੰਮ ਕੀਤੇ ਜਾਣਗੇ, ਜਦਕਿ 8 ਮਾਰਚ ਨੂੰ ਹੋਲੀ ਦੀ ਛੁੱਟੀ ਹੋਵੇਗੀ। 10 ਮਾਰਚ ਨੂੰ ਸਰਕਾਰ ਆਪਣਾ ਪੂਰਾ ਬਜਟ ਪੇਸ਼ ਕਰੇਗੀ।

15,16, 17 ਮਾਰਚ ਤੇ 19-20 ਮਾਰਚ ਨੂੰ G - ਸੰਮੇਲਨ ਅੰਮ੍ਰਿਤਸਰ ਵਿਖੇ ਹੋਵੇਗਾ। 22 ਤਾਰੀਖ਼ ਨੂੰ ਫਿਰ ਬਜਟ ਸੈਸ਼ਨ ਹੋਵੇਗਾ ,23 ਮਾਰਚ ਨੂੰ ਫਿਰ ਛੁੱਟੀ ਹੋਵੇਗੀ । ਜਦਕਿ 24 ਤਾਰੀਖ਼ ਨੂੰ ਵਿਧਾਇਕਾਂ ਦੇ ਸਵਾਲ -ਜਵਾਬ ਹੋਣਗੇ। ਇਸ ਬਜਟ ਸੈਸ਼ਨ ਦੌਰਾਨ ਪੁਰਾਣੀ ਪੈਨਸ਼ਨ ਸਕੀਮ ਨੂੰ ਪੰਜਾਬ 'ਚ ਲਾਗੂ ਕੀਤਾ ਜਾਵੇਗਾ । ਝੁੱਗੀਆਂ ਤੇ ਕੱਚੇ ਘਰਾਂ 'ਚ ਰਹਿਣ ਵਾਲੇ ਲੋਕਾਂ ਨੂੰ ਪੱਕੇ ਘਰ ਦਿੱਤੇ ਜਾਣਗੇ ।