ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਨੂੰ ਵੱਡੀ ਰਾਹਤ, ਟ੍ਰਾਂਸਫਰ ਪਾਲਿਸੀ ‘ਚ ਸੋਧ ਦਾ ਨੋਟੀਫਿਕੇਸ਼ਨ ਜਾਰੀ

by jagjeetkaur

ਪੰਜਾਬ ਸਰਕਾਰ ਵੱਲੋਂ ਸਿੱਖਿਆ ਵਿਭਾਗ ਲਈ ਬਣਾਈ ਗਈ ਤਬਾਦਲਾ ਨੀਤੀ ਵਿੱਚ ਸੋਧ ਕਰ ਦਿੱਤੀ ਗਈ ਹੈ। ਇਸ ਵਿੱਚ ਗੰਭੀਰ ਬਿਮਾਰੀਆਂ ਤੋਂ ਪੀੜਤ ਲੋਕਾਂ, ਵਿਧਵਾਵਾਂ ਸਮੇਤ ਕਈ ਵਰਗਾਂ ਦੇ ਮੁਲਾਜ਼ਮਾਂ ਨੂੰ ਰਾਹਤ ਦਿੱਤੀ ਗਈ ਹੈ। ਜੇਕਰ ਅਜਿਹੀ ਸਥਿਤੀ ਪੈਦਾ ਹੁੰਦੀ ਹੈ ਤਾਂ ਅਧਿਆਪਕ ਤੁਰੰਤ ਬਦਲੀ ਲਈ ਅਪਲਾਈ ਕਰ ਸਕਣਗੇ।

ਸਰਕਾਰ ਨੇ ਟਰਾਂਸਫਰ ਨੀਤੀ 2019 ਦੇ ਪੈਰਾ ਨੰਬਰ ਅੱਠ ਵਿੱਚ ਸੋਧ ਕੀਤੀ ਹੈ। ਅਜਿਹੇ ਮਾਮਲਿਆਂ ਦੀ ਸੁਣਵਾਈ ਮਹੀਨਾਵਾਰ ਆਧਾਰ ‘ਤੇ ਕੀਤੀ ਜਾਵੇਗੀ। ਤਬਾਦਲੇ ਲਈ ਆਨਲਾਈਨ ਅਰਜ਼ੀਆਂ ਦਿੱਤੀਆਂ ਜਾਣਗੀਆਂ। ਸਿੱਖਿਆ ਮੰਤਰੀ ਦੀ ਪ੍ਰਵਾਨਗੀ ਨਾਲ ਹੁਕਮ ਜਾਰੀ ਕੀਤੇ ਜਾਣਗੇ। ਸਰਕਾਰ ਵੱਲੋਂ ਤਬਾਦਲਾ ਨੀਤੀ ਵਿੱਚ ਸੋਧ ਕਰਮਚਾਰੀ ਸੰਘ ਦੇ ਸੁਝਾਵਾਂ ਤੋਂ ਬਾਅਦ ਕਾਫੀ ਸੋਚ ਵਿਚਾਰ ਤੋਂ ਬਾਅਦ ਕੀਤੀ ਗਈ ਹੈ।

More News

NRI Post
..
NRI Post
..
NRI Post
..