ਪਰਾਲੀ ਦੇ ਨਿਪਟਾਰੇ ਲਈ ਪੰਜਾਬ ਸਰਕਾਰ ਨੇ ਚੁੱਕਿਆ ਵੱਡਾ ਕਦਮ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ ) : ਪੰਜਾਬ ਸਰਕਰ ਨੇ ਪੰਜਾਬ 'ਚ ਇੱਟਾਂ ਦੇ ਭੱਠੀਆਂ ਲਈ ਬਾਲਣ ਵਾਲੀ ਪਰਾਲੀ ਨੂੰ 20 ਫੀਸਦੀ ਵਰਤਣਾ ਲਾਜ਼ਮੀ ਕਰ ਦਿੱਤਾ ਹੈ। ਇਸ ਨੂੰ ਲੈ ਕੇ ਵਾਤਾਵਰਣ ਤੇ ਸਾਇੰਸ ਤਕਨਾਲੋਜੀ ਵਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ । ਸਰਕਾਰ ਨੇ ਇਸ ਲਈ ਭੱਠੇ ਦੇ ਮਾਲਕਾਂ ਨੂੰ 6 ਮਹੀਨੇ ਦਾ ਸਮਾਂ ਦਿੱਤਾ ਹੈ। 1 ਮਈ ਤੋਂ ਬਾਅਦ ਉਲੰਘਣਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਮੰਤਰੀ ਗੁਰਮੀਤ ਸਿੰਘ ਮੀਤ ਨੇ ਕਿਹਾ ਭੱਠੀਆਂ ਤੇ 20 ਫੀਸਦੀ ਪਰਾਲੀ ਸਾੜਨ ਤੇ ਪਰਾਲੀ ਨੂੰ ਨਿਪਟਾਉਣ ਦੇ ਕੰਮ 'ਚ ਵੱਡਾ ਹੁਲਾਰਾ ਮਿਲੇਗਾ । ਪਰਾਲੀ ਦੇ ਪ੍ਰਬੰਧਨ ਲਈ ਪੰਜਾਬ ਦੇ ਕਿਸਾਨਾਂ ਨੂੰ 1.25 ਲੱਖ ਮਸ਼ੀਨਾਂ ਸਬਸਿਡੀ ਦਿੱਤੀਆਂ ਜਾਣਗੀਆਂ ।