ਵਿੱਤ ਮੰਤਰੀ ਅੱਜ ਵਿਧਾਨ ਸਭਾ ਵਿੱਚ ਪੇਸ਼ ਕਰਨਗੇ ਸਾਲ 2024-25 ਦਾ ਬਜਟ

by jagjeetkaur

ਚੰਡੀਗੜ੍ਹ, 5 ਮਾਰਚ 2024 – ਪੰਜਾਬ ਸਰਕਾਰ ਦਾ 2024-25 ਸਾਲ ਲਈ ਵਿੱਤ ਮੰਤਰੀ ਹਰਪਾਲ ਚੀਮਾ ਨੇ ਬਜਟ ਪੇਸ਼ ਕੀਤਾ ਜਾ ਰਿਹਾ ਹੈ। ਖਾਸ ਗਲ ਇਹ ਹੈ ਕਿ ਸਾਲ 2024-25 ਲਈ ਬਜਟ 2,04,918 ਕਰੋੜ ਰੁਪਏ ਦਾ ਪੇਸ਼ ਕੀਤਾ ਜਾ ਰਿਹਾ ਹੈ। ਇਹ ਪਹਿਲੀ ਵਾਰ ਹੈ ਕਿ ਪੰਜਾਬ ਦਾ ਬਜਟ 2 ਲੱਖ ਕਰੋੜ ਰੁਪਏ ਤੋਂ ਪਾਰ ਕਰ ਗਿਆ ਹੈ।

ਵਿੱਤ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇ ਸਮੇਂ ਵਿਕਾਸ ਦਰ 13 ਫੀਸਦੀ ਤੱਕ ਪਹੁੰਚ ਗਈ ਹੈ। ਜਦੋਂ ਕਿ ਪਿਛਲੀਆਂ ਸਰਕਾਰਾਂ ਦੇ ਸਮੇਂ ਇਹ ਬਹੁਤ ਘੱਟ ਸੀ। ਉਸਨੇ 2013 ਤੋਂ 2022 ਤੱਕ ਵਿਕਾਸ ਦਰ ਦੀ ਗਣਨਾ ਕੀਤੀ। ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰ ਨਹਿਰੀ ਪਾਣੀ ਖੇਤਾਂ ਦੀ ਆਖਰੀ ਟੇਲ ਤੱਕ ਪਹੁੰਚਾ ਰਹੀ ਹੈ। ਇਹ ਪੰਜਾਬ ਨੂੰ ਰੇਗਿਸਤਾਨ ਬਣਨ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।