ਪੰਜਾਬ ‘ਚ ਜਲਦ ਹੋਵੇਗੀ 6000 ਨਵੇਂ ਆਂਗਣਵਾੜੀ ਵਰਕਰਾਂ ਦੀ ਭਰਤੀ…!

by jaskamal

13 ਅਗਸਤ, ਨਿਊਜ਼ ਡੈਸਕ (ਸਿਮਰਨ) : ਮੁੱਖਮੰਤਰੀ ਭਗਵੰਤ ਮਾਨ ਦੇ ਵੱਲੋਂ ਪੰਜਾਬ ਦੀਆਂ ਔਰਤਾਂ ਲਈ ਵੱਡਾ ਫੈਸਲਾ ਲਿਆ ਹੈ। ਦੱਸ ਦਈਏ ਕਿ ਪੰਜਾਬ ਸਰਕਾਰ ਜਲਦ ਹੀ 6000 ਆਂਗਣਵਾੜੀ ਵਰਕਰਾਂ ਦੀਆਂ ਅਸਾਮੀਆਂ ਕੱਢਣ ਜਾ ਰਹੀ ਹੈ। ਮੁੱਖਮੰਤਰੀ ਮਾਨ ਨੇ ਰੱਖੜੀ ਦੇ ਤਿਓਹਾਰ 'ਤੇ ਆਪਣੀਆਂ ਪੰਜਾਬ ਦੀਆਂ ਭੈਣਾਂ ਨੂੰ ਇਹ ਤੋਹਫ਼ਾ ਦਿੱਤਾ ਹੈ।

ਇਸਦਾ ਐਲਾਨ ਭਗਵੰਤ ਮਾਨ ਨੇ ਬੀਤੇ ਦਿਨੀ ਬਾਬਾ ਬਕਾਲਾ ਸਾਹਿਬ ਕੀਤਾ ਸੀ। ਜਿੱਥੇ ਉਹ ਰੱਖੜ ਪੁੰਨਿਆ ਦੇ ਮੌਕੇ ਇੱਕ ਸਮਾਗਮ 'ਚ ਪਹੁੰਚੇ ਸਨ। ਉਨ੍ਹਾਂ ਨੇ ਭਾਸ਼ਣ ਦੇ ਦੌਰਾਨ ਹੀ ਇਹ ਐਲਾਨ ਕੀਤਾ ਸੀ ਅਤੇ ਕਿਹਾ ਸੀ ਕਿ ''ਅੱਜ ਰੱਖੜੀ ਹੈ ਤੇ ਉਹ ਅੱਜ ਦੇ ਦਿਨ ਆਪਣੀਆਂ ਭੈਣਾਂ, ਧੀਆਂ, ਅਤੇ ਮਾਵਾਂ ਨੂੰ ਇੱਕ ਤੋਹਫ਼ਾ ਦੇਣਾ ਚਾਹੁੰਦੇ ਹਨ ਤੇ 6000 ਆਂਗਣਵਾੜੀ ਵਰਕਰਾਂ ਦੀਆਂ ਅਸਾਮੀਆਂ ਜਲਦ ਹੀ ਕੱਢੀਆਂ ਜਾਣਗੀਆਂ। ਇੱਕ ਮਹੀਨੇ ਦੇ ਵਿਚ-ਵਿਚ ਹੀ ਸਾਡੀ ਸਰਕਾਰ ਇਸਨੂੰ ਲੈਕੇ ਨੋਟੀਫਿਕੇਸ਼ਨ ਜਾਰੀ ਕਰ ਦਏਗੀ।

ਦਸਣਯੋਗ ਹੈ ਕਿ ਸੀ.ਐੱਮ ਭਗਵੰਤ ਮਾਨ ਦੇ ਵੱਲੋਂ ਇਸਨੂੰ ਲੈਕੇ ਆਪਣੇ ਟਵਿਟਰ ਅਕਾਊਂਟ 'ਤੇ ਇੱਕ ਪੋਸਟ ਵੀ ਪਾਈ ਹੋਈ ਹੈ। ਜਿਸ ਵਿਚ ਉਨ੍ਹਾਂ ਬਾਬਾ ਬਕਾਲਾ ਸਾਹਿਬ 'ਚ ਹੋਏ ਸਮਾਗਮ ਦੀ ਜਾਣਕਾਰੀ ਦਿੱਤੀ ਅਤੇ ਆਂਗਣਵਾੜੀ ਵਰਕਰਾਂ ਨੂੰ ਲੈ ਅਸਾਮੀਆਂ ਬਾਰੇ ਵੀ ਐਲਾਨ ਕੀਤਾ।