ਛੁੱਟੀਆਂ ਨੂੰ ਲੈ ਪੰਜਾਬ ਸਰਕਾਰ ਦਾ ਵੱਡਾ ਫੈਸਲਾ

by nripost

ਚੰਡੀਗੜ੍ਹ (ਰਾਘਵ): ਪੰਜਾਬ ਸਰਕਾਰ ਨੇ ਇਕੱਲੇ ਪਿਤਾ ਤੇ ਗੰਭੀਰ ਅਪਾਹਿਜ ਬੱਚਿਆਂ ਦੀ ਸਹੂਲਤ ਲਈ ਚਾਈਲਡ ਕੇਅਰ ਲੀਵ (ਸੀ.ਸੀ.ਐੱਲ.) ਦੀ ਸਹੂਲਤ ’ਚ ਵਾਧਾ ਕਰ ਦਿੱਤਾ ਹੈ। ਹੁਣ ਇਕੱਲੇ ਪਿਤਾ ਨੂੰ ਵੀ ਚਾਈਲਡ ਕੇਅਰ ਲੀਵ ਦਾ ਲਾਭ ਮਿਲੇਗਾ। ਨਾਲ ਹੀ ਗੰਭੀਰ ਅਪਾਹਿਜਤਾ ਵਾਲੇ 40 ਫ਼ੀਸਦੀ ਅਪਾਹਿਜ ਬੱਚਿਆਂ ਲਈ 18 ਸਾਲ ਦੀ ਉੱਪਰਲੀ ਉਮਰ ਹੱਦ ’ਚ ਛੋਟ ਦਿੱਤੀ ਹੈ। ਇਹ ਸੋਧਾਂ ਕੰਮਕਾਜੀ ਮਾਪਿਆਂ ਖ਼ਾਸ ਤੌਰ ’ਤੇ ਬੱਚਿਆਂ ਦੀ ਦੇਖਭਾਲ ਦੀਆਂ ਵਿਲੱਖਣ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਮਾਪਿਆਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਤਿਆਰ ਕੀਤੀਆਂ ਗਈਆਂ ਹਨ। ਪਹਿਲਾਂ ਚਾਈਲਡ ਕੇਅਰ ਲੀਵ ਪਾਲਿਸੀ ਸਿਰਫ 18 ਸਾਲ ਤੋਂ ਘੱਟ ਉਮਰ ਦੇ ਨਾਬਾਲਗ ਬੱਚੇ ਵਾਲੀਆਂ ਮਹਿਲਾ ਸਰਕਾਰੀ ਮੁਲਾਜ਼ਮਾਂ ਲਈ ਸੀ। ਹਾਲਾਂਕਿ ਇਸ ਸਹੂਲਤ ਨੇ ਕੰਮਕਾਜੀ ਮਾਵਾਂ ਨੂੰ ਜ਼ਰੂਰੀ ਸਹਾਇਤਾ ਪ੍ਰਦਾਨ ਕੀਤੀ ਪਰ ਇਹ ਸਹੂਲਤ ਵੱਖ-ਵੱਖ ਪਰਿਵਾਰਕ ਢਾਂਚੇ ਤੇ ਖ਼ਾਸ ਚੁਣੌਤੀਆਂ ਦਾ ਸਾਹਮਣਾ ਕਰਨ ਵਾਲੇ ਇਕੱਲੇ ਪਿਤਾ ਤੇ ਗੰਭੀਰ ਅਪਾਹਿਜਤਾ ਵਾਲੇ ਬੱਚਿਆਂ ਦੇ ਮਾਪਿਆਂ ਨੂੰ ਦਰਪੇਸ਼ ਚੁਣੌਤੀਆਂ ਲਈ ਨਾਕਾਫ਼ੀ ਸੀ।

More News

NRI Post
..
NRI Post
..
NRI Post
..