ਨਾਜਾਇਜ਼ ਮਾਈਨਿੰਗ ‘ਤੇ ਪੰਜਾਬ ਸਰਕਾਰ ਦਾ ਸਖ਼ਤ Action, ਇਕ ਹੋਰ ਅਧਿਕਾਰੀ Suspend

by jaskamal

ਨਿਊਜ਼ ਡੈਸਕ : ਪੰਜਾਬ ਸਰਕਾਰ ਨੇ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਸਖ਼ਤ ਰੁਖ਼ ਅਖਤਿਆਰ ਕਰ ਲਿਆ ਹੈ। ਹਾਲ ਹੀ 'ਚ ਪੰਜਾਬ ਸਰਕਾਰ ਨੇ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਕਈ ਅਧਿਕਾਰੀਆਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਹੈ। ਇਸੇ ਕੜੀ ਤਹਿਤ ਅੱਜ ਮਾਨ ਸਰਕਾਰ ਨੇ ਪਠਾਨਕੋਟ ਦੇ ਮਾਈਨਿੰਗ ਅਫ਼ਸਰ ਨੂੰ ਵੀ ਤੱਤਕਾਲ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ। ਉਕਤ ਅਧਿਕਾਰੀ 'ਤੇ ਨਾਜਾਇਜ਼ ਮਾਈਨਿੰਗ ਦੇ ਦੋਸ਼ਾਂ ਤਹਿਤ ਕਾਰਵਾਈ ਕੀਤੀ ਗਈ ਹੈ।

ਇਸ ਦੇ ਨਾਲ ਹੀ ਮਾਈਨਿੰਗ ਮੰਤਰੀ ਹਰਜੋਤ ਸਿੰਘ ਬੈਂਸ ਨੇ ਮੋਹਾਲੀ, ਰੋਪੜ ਅਤੇ ਪਠਾਨਕੋਟ ਦੇ ਰੇਤ ਦੇ ਖੱਡਿਆਂ ਦਾ ਪਤਾ ਲਗਾਉਣ ਦੇ ਆਦੇਸ਼ ਜਾਰੀ ਕੀਤੇ ਹਨ। ਇਹ ਵੀ ਦੱਸਿਆ ਗਿਆ ਹੈ ਕਿ ਸਸਪੈਂਡ ਕੀਤੇ ਮਾਈਨਿੰਗ ਅਫ਼ਸਰ ਗਗਨ ਦੀ ਸਿਆਸੀ ਪਹੁੰਚ ਕਾਫੀ ਉੱਚੀ ਸੀ, ਜਿਸ ਕਾਰਨ ਉਹ ਹੁਣ ਤੱਕ ਕਾਰਵਾਈ ਤੋਂ ਬਚਿਆ ਰਿਹਾ ਪਰ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੇ ਹੀ ਉਕਤ ਅਧਿਕਾਰੀ 'ਤੇ ਸ਼ਿਕੰਜਾ ਕੱਸ ਦਿੱਤਾ ਗਿਆ ਹੈ।

More News

NRI Post
..
NRI Post
..
NRI Post
..