
ਲੁਧਿਆਣਾ (ਰਾਘਵ) : ਬਿਜਲੀ ਖਪਤਕਾਰਾਂ ਲਈ ਖਾਸ ਖਬਰ ਸਾਹਮਣੇ ਆਈ ਹੈ। ਹੁਣ ਉਨ੍ਹਾਂ ਦੀਆਂ ਬਿਜਲੀ ਸਬੰਧੀ ਸ਼ਿਕਾਇਤਾਂ ਸਬੰਧੀ ਨਵਾਂ ਨੰਬਰ ਜਾਰੀ ਕੀਤਾ ਗਿਆ ਹੈ। ਪਾਵਰਕੌਮ ਦੇ ਛਾਉਣੀ ਮੁਹੱਲਾ ਦਫ਼ਤਰ ਵੱਲੋਂ ਆਮ ਲੋਕਾਂ ਦੀਆਂ ਬਿਜਲੀ ਸਬੰਧੀ ਸ਼ਿਕਾਇਤਾਂ ਦੇ ਨਿਪਟਾਰੇ ਲਈ ਨਵਾਂ ਨੰਬਰ 96461-31110 ਜਾਰੀ ਕੀਤਾ ਗਿਆ ਹੈ।
ਐਸ.ਡੀ.ਓ ਸ਼ਿਵ ਕੁਮਾਰ ਨੇ ਦੱਸਿਆ ਕਿ ਪਾਵਰਕੌਮ ਦੀ ਉੱਤਰੀ ਸਬ ਡਵੀਜ਼ਨ ਅਧੀਨ ਆਉਂਦੇ ਇਲਾਕੇ ਛਾਉਣੀ ਮੁਹੱਲਾ, ਸਲੇਮ ਟਾਬਰੀ, ਨਾਨਕ ਨਗਰ, ਕਾਰਾਬੜਾ, ਫਾਂਬੜਾ, ਬਹਾਦਰਕੇ, ਜੱਸੀਆਂ ਰੋਡ, ਫਤਿਹਗੜ੍ਹ ਗੁੱਜਰਾਂ, ਮਾਝ ਫੱਗੂਵਾਲ, ਤਲਵੰਡੀ, ਕਾਦੀਆਂ, ਵਾਰਡ ਨੰ: 1, ਆਜ਼ਾਦ ਨਗਰ, ਮਸਕੀਨ ਨਗਰ, ਬੰਦਾ ਬਹਾਦਰ ਨਗਰ, ਬਿੰਦਰਾ ਕਲੋਨੀ, ਗ੍ਰੀਨ ਸਿਟੀ 1 ਅਤੇ 2, ਅਮਨ ਨਗਰ, ਮਨਜੀਤ ਵਿਹਾਰ, ਕਸਾਬਾਦ, ਜਮਾਲਪੁਰ ਲਿਲੀ ਆਦਿ ਨਾਲ ਸਬੰਧਤ ਖਪਤਕਾਰ ਉਪਰੋਕਤ ਨੰਬਰ ਦੇ ਨਾਲ-ਨਾਲ ਪਾਵਰਕੌਮ ਦੇ ਟੋਲ ਫਰੀ ਨੰਬਰ 1912 'ਤੇ ਵੀ ਬਿਜਲੀ ਸਬੰਧੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ।
More News
NRI Post
NRI Post