ਅੱਤਵਾਦੀ ਗਤੀਵਿਧੀਆਂ ਦਾ ਗੜ੍ਹ ਬਣਦਾ ਜਾ ਰਿਹੈ ਪੰਜਾਬ : ਕੰਗਨਾ ਰਣੌਤ

by jaskamal

ਨਿਊਜ਼ ਡੈਸਕ (ਜਸਕਮਲ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ 'ਚ ਪੰਜਾਬ ਦੇ ਫਿਰੋਜ਼ਪੁਰ ਰੈਲੀ 'ਚ ਜਾਣ ਦੌਰਾਨ ਵੱਡੀ ਅਣਗਹਿਲੀ ਹੋਈ ਸੀ। ਇਸ ਮਾਮਲੇ 'ਤੇ ਜਿਥੇ ਭਾਜਪਾ ਦੀ ਸਰਕਾਰ ਦੇ ਆਗੂ ਪੰਜਾਬ ਸਰਕਾਰ 'ਤੇ ਗੰਭੀਰ ਦੋਸ਼ ਲਾ ਰਹੀ ਹੈ, ਉਥੇ ਪੰਜਾਬ ਸਰਕਾਰ ਨੇ ਵੀ ਇਸ ਮਾਮਲੇ 'ਚ ਉਚ ਪੱਧਰੀ ਜਾਂਚ ਕਮੇਟੀ ਬਣਾਈ ਹੈ। ਇਸ ਮਾਮਲੇ ਨੂੰ ਲੈ ਕੇ ਬਾਲੀਵੁੱਡ ਅਦਾਕਾਰਾ ਕੰਗਨਾ ਰਣਨੌਤ ਦਾ ਬਿਆਨ ਵੀ ਸਾਹਮਣੇ ਆਇਆ ਹੈ। ਪ੍ਰਧਾਨ ਮੰਤਰੀ ਦੀ ਸੁਰੱਖਿਆ 'ਚ ਅਣਗਹਿਲੀ ਨੂੰ ਉਸ ਨੇ ਸ਼ਰਮਨਾਕ ਦੱਸਿਆ ਹੈ।

ਕੰਗਨਾ ਨੇ ਨੇ ਆਪਣੀ ਇੰਸਟਾਗ੍ਰਾਮ 'ਤੇ ਇਕ ਪੋਸਟ ਸਾਝੀ ਕੀਤੀ। ਲਿਖਿਆ, 'ਪੰਜਾਬ 'ਚ ਜੋ ਕੁੱਝ ਵੀ ਹੋਇਆ, ਉਹ ਸ਼ਰਮਨਾਕ ਹੈ। ਪ੍ਰਧਾਨ ਮੰਤਰੀ ਲੋਕਤੰਤਰ ਨਾਲ ਜੁੜੇ ਹੋਏ ਆਗੂ, ਨੁਮਾਇੰਦੇ ਤੇ 1.4 ਅਰਬ ਲੋਕਾਂ ਦੀ ਆਵਾਜ਼ ਹਨ। ਉਨ੍ਹਾਂ 'ਤੇ ਹਮਲਾ ਹਰ ਭਾਰਤੀ 'ਤੇ ਹਮਲਾ ਹੈ...ਇਹ ਸਾਡੇ ਲੋਕਤੰਤਰ 'ਤੇ ਵੀ ਹਮਲਾ ਹੈ, ਪੰਜਾਬ ਅੱਤਵਾਦੀ ਗਤੀਵਿਧੀਆਂ ਦਾ ਗੜ੍ਹ ਬਣਦਾ ਜਾ ਰਿਹਾ ਹੈ, ਜੇਕਰ ਅਸੀਂ ਉਨ੍ਹਾਂ ਨੂੰ ਹੁਣ ਨਹੀਂ ਰੋਕਿਆ ਤਾਂ ਦੇਸ਼ ਨੂੰ ਇਸ ਦੀ ਵੱਡੀ ਕੀਮਤ ਚੁਕਾਉਣੀ ਪਵੇਗੀ।