ਵੈੱਬ ਡੈਸਕ (Nri Media) : ਪੰਜਾਬੀ ਨੌਜਵਾਨ ਨੂੰ ਆਸਟਰੇਲੀਆ ਵਿੱਚ ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਗਈ, ਜਿਸ ਨੇ ਘਰ ਦੇ ਬਾਹਰ ਸੈਰ ਕਰ ਰਹੀ ਆਪਣੀ ਦਾਦੀ 'ਤੇ ਕਾਰ ਚੜਾ ਦਿੱਤੀ ਸੀ। ਰਤਨ ਸਿੰਘ ਸੰਦੀਪ ਨਾਂ ਦੇ ਇਸ ਪੰਜਾਬੀ ਨੌਜਵਾਨ ਨੇ ਗ੍ਰਿਫ਼ਤਾਰੀ ਦੇ ਡਰੋਂ ਆਸਟਰੇਲੀਆ ਤੋਂ ਭਾਰਤ ਫਰਾਰ ਹੋਣ ਦੀ ਤਿਆਰੀ ਕਰ ਲਈ ਸੀ, ਪਰ ਆਸਟਰੇਲੀਆ ਦੀ ਪੁਲਿਸ ਨੇ ਉਸ ਨੂੰ ਏਅਰਪੋਰਟ ਤੋਂ ਹੀ ਦਬੋਚ ਲਿਆ।
ਪਿਛਲੇ ਪੰਜ ਸਾਲਾਂ ਤੋਂ ਆਸਟਰੇਲੀਆ ਵਿੱਚ ਰਹਿ ਰਹੇ 25 ਸਾਲਾ ਰਤਨ ਸਿੰਘ ਸੰਦੀਪ ਨੇ 2018 ਦੇ ਨਵੰਬਰ ਮਹੀਨੇ ਵਿੱਚ ਆਪਣੀ 60 ਸਾਲਾ ਦਾਦੀ ਬੈਥ ਇਡਨ 'ਤੇ ਉਸ ਵੇਲੇ ਕਾਰ ਚੜਾ ਦਿੱਤੀ ਸੀ, ਜਦੋਂ ਉਹ ਬ੍ਰਿਸਬੇਨ ਦੇ ਦੱਖਣ ਵਿੱਚ ਸਥਿਤ ਆਪਣੇ ਘਰ ਤੋਂ 300 ਮੀਟਰ ਦੂਰ ਐਮਟੀ ਵਾਰਨ ਪਾਰਕ ਵਿੱਚ ਸੈਰ ਕਰ ਰਹੀ ਸੀ। ਇਸ ਕਾਰਨ ਬੈਥ ਇਡਨ ਦੀ ਮੌਤ ਹੋ ਗਈ ਸੀ। ਜਦੋਂ ਪੁਲਿਸ ਸੰਦੀਪ 'ਤੇ ਦੋਸ਼ ਆਇਦ ਕਰ ਰਹੀ ਸੀ, ਇਸੇ ਦੌਰਾਨ ਸੰਦੀਪ ਨੇ ਆਸਟਰੇਲੀਆ ਵਿੱਚੋਂ ਫਰਾਰ ਹੋਣ ਦੀ ਕੋਸ਼ਿਸ਼ ਕੀਤੀ।


