Punjab: ਫ਼ੌਜ ‘ਚ ਭਰਤੀ ਕਰਵਾਉਣ ਦਾ ਝਾਂਸਾ ਦੇ ਕੇ ਮਾਰੀ ਲੱਖਾਂ ਰੁਪਏ ਦੀ ਠੱਗੀ

by nripost

ਹੋਸ਼ਿਆਰਪੂਰ (ਰਾਘਵ): ਹਾਜੀਪੁਰ ਪੁਲਸ ਸਟੇਸ਼ਨ ਵਿਖੇ ਫ਼ੌਜ ਵਿੱਚ ਭਰਤੀ ਕਰਵਾਉਣ ਦੇ ਝੂਠੇ ਸਬਜਬਾਗ ਵਿਖਾ ਕੇ ਲੱਖਾਂ ਰੁਪਏ ਦੀ ਠੱਗੀ ਕੀਤੇ ਜਾਣ 'ਤੇ ਇਕ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਹਾਜੀਪੁਰ ਪੁਲਸ ਸਟੇਸ਼ਨ ਦੇ ਇੰਚਾਰਜ ਹਰਭਜਨ ਸਿੰਘ ਨੇ ਦਸਿਆ ਹੈ ਕਿ ਸੰਤੋਖ ਸਿੰਘ ਸੰਤੋਖ ਸਿੰਘ ਪੁੱਤਰ ਨਾਨਕ ਚੰਦ, ਰਾਜ ਕੁਮਾਰ ਪੁੱਤਰ ਰਤਨ ਚੰਦ, ਦਿਨੇਸ਼ ਕੁਮਾਰ ਪੁੱਤਰ ਦਿਵਾਨ ਚੰਦ ਵਾਸੀਆਨ ਰਣਸੋਤਾ ਨੇ ਐੱਸ. ਐੱਸ. ਪੀ. ਹੁਸ਼ਿਆਰਪੁਰ ਨੂੰ ਦਿੱਤੇ ਆਪਣੇ ਸ਼ਿਕਾਇਤ ਪੱਤਰ ਰਾਹੀਂ ਦੱਸਿਆ ਹੈ ਕਿ ਤਨਿਸ਼ ਜਰਿਆਲ ਪੁੱਤਰ ਮੁਕੇਸ਼ ਕੁਮਾਰ ਵਾਸੀ ਰਣਸੋਤਾ ਵੱਲੋਂ ਸਾਡੇ ਲੜਕਿਆਂ ਨੂੰ ਫ਼ੌਜ ਵਿਚ ਨੈਸ਼ਨਲ ਡਿਫੈਸ ਅਕੈਡਮੀ ਗਰੁੱਪ ਸੀ ਅੱਪਰ ਡਿਵੀਜ਼ਨ ਕਲਰਕ ਦੇ ਅਹੁਦੇ 'ਤੇ ਨੌਕਰੀ ਦਿਵਾਉਣ ਦੇ ਝੂਠੇ ਸਬਜਬਾਗ ਵਿਖਾ ਕੇ ਐੱਨ. ਡੀ. ਏ. ਫ਼ੌਜ ਵਿਚ ਭਰਤੀ ਦੇ ਜਾਅਲੀ ਜੁਆਇਨਿੰਗ ਲੈਟਰ ਦੇ ਕੇ 14 ਲੱਖ 76 ਹਜ਼ਾਰ ਦੀ ਠੱਗੀ ਮਾਰੀ ਹੈ। ਜਾਂਚ ਹੋਣ 'ਤੇ ਸੀਨੀਅਰ ਪੁਲਸ ਕਪਤਾਨ ਹੁਸ਼ਿਆਰਪੁਰ ਦੇ ਹੁਕਮਾਂ 'ਤੇ ਹਾਜੀਪੁਰ ਪੁਲਸ ਸਟੇਸ਼ਨ ਵਿਖੇ ਤਨਿਸ਼ ਜਰਿਆਲ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।