
ਮੋਗਾ (ਰਾਘਵ): ਥਾਣਾ ਵੈਰੋਕੇ ਦੀ ਪੁਲਸ ਵੱਲੋਂ ਐਗਰੀਕਲਚਰ ਡਿਗਰੀ ਦਿਵਾਉਣ ਦੇ ਨਾਂ ’ਤੇ ਠੱਗੀ ਮਾਰਨ ਦੇ ਦੋਸ਼ ’ਚ ਇਕ ਵਿਅਕਤੀ ਦੇ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਮਹਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਸੱਜਣ ਕੁਮਾਰ ਪੁੱਤਰ ਨੇਕ ਚੰਦ ਵਾਸੀ ਚੱਕ ਛੱਪੜੀਵਾਲਾ ਵੱਲੋਂ ਪੁਲਸ ਕੋਲ ਬਿਆਨ ਦਰਜ ਕਰਵਾਏ ਗਏ ਹਨ।
ਉਸ ਨੇ ਕਿਹਾ ਕਿ ਅਨਮੋਲ ਕੁਮਾਰ ਧਾਲ ਪੁੱਤਰ ਹਰੇਸ਼ ਕੁਮਾਰ ਵਾਸੀ ਖੂਹੀਆ ਸਰਵਰ ਨੇ ਉਸ ਨੂੰ ਐਗਰੀਕਲਚਰ ਡਿਗਰੀ ਦਿਵਾਉਣ ਦੇ ਲਈ 3 ਲੱਖ ਰੁਪਏ ਲੈ ਕੇ ਠੱਗੀ ਮਾਰੀ ਗਈ ਹੈ। ਜਿਸ ’ਤੇ ਥਾਣਾ ਵੈਰੋਕੇ ਵਿਖੇ ਮੁੱਦਈ ਸੱਜਣ ਕੁਮਾਰ ਦੇ ਬਿਆਨਾਂ ਦੇ ਅਧਾਰ ’ਤੇ ਅਨਮੋਲ ਕੁਮਾਰ ਦੇ ਖ਼ਿਲਾਫ਼ ਮੁਕੱਦਮਾ 28 ਜੂਨ ਨੂੰ ਦਰਜ ਕੀਤਾ ਗਿਆ ਹੈ।