ਮੋਹਾਲੀ (ਰਾਘਵ): ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਵਿੱਚ ਸਮਾਰਟ ਰਾਸ਼ਨ ਕਾਰਡ ਸਕੀਮ ਤਹਿਤ ਕਣਕ ਪ੍ਰਾਪਤ ਕਰਨ ਵਾਲੇ ਲਾਭਪਾਤਰੀਆਂ ਲਈ 30 ਅਪ੍ਰੈਲ ਤੱਕ ਆਪਣੇ ਕਾਰਡ ਵਿੱਚ ਦਰਜ ਸਾਰੇ ਪਰਿਵਾਰਕ ਮੈਂਬਰਾਂ ਦੀ EKYC 30 ਅਪ੍ਰੈਲ ਤੱਕ ਕਰਵਾਉਣਾ ਲਾਜ਼ਮੀ ਹੈ। ਉਪਰੋਕਤ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਡਾ: ਨਵਰੀਤ ਨੇ ਲਾਭਪਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਨਜ਼ਦੀਕੀ ਰਾਸ਼ਨ ਡਿਪੂ ਹੋਲਡਰ ਨਾਲ ਤਾਲਮੇਲ ਕਰਕੇ 30 ਅਪ੍ਰੈਲ ਤੱਕ ਈ.ਕੇ.ਵਾਈ.ਸੀ ਕਰਵਾਉਣਾ ਯਕੀਨੀ ਬਣਾਉਣ। ਇਸ ਤੋਂ ਪਹਿਲਾਂ 31 ਮਾਰਚ ਇਸ ਦੀ ਆਖਰੀ ਤਰੀਕ ਸੀ। ਉਨ੍ਹਾਂ ਕਿਹਾ ਕਿ ਈ.ਕੇ.ਵਾਈ.ਸੀ ਦੀ ਅਣਹੋਂਦ ਵਿੱਚ ਅਗਲੀ ਕਣਕ ਦੀ ਵੰਡ ਦੌਰਾਨ ਸਮਾਰਟ ਰਾਸ਼ਨ ਕਾਰਡ ਧਾਰਕ ਕਣਕ ਦਾ ਲਾਭ ਨਹੀਂ ਲੈ ਸਕਣਗੇ। ਇਸਦੇ ਲਈ ਤੁਰੰਤ EKYC ਕਰਵਾ ਕੇ ਆਪਣੇ ਲਾਭਾਂ ਨੂੰ ਯਕੀਨੀ ਬਣਾਓ।



