ਪੰਜ਼ਾਬ : ਨਹੀਂ ਦੇਣੇ ਪੈਣਗੇ ਪਾਣੀ ਤੇ ਸੀਵਰੇਜ ਦੇ ਬਕਾਇਆ ਬਿੱਲ

by vikramsehajpal

ਚੰਡੀਗੜ੍ਹ (ਦੇਵ ਇੰਦਰਜੀਤ) :ਪੰਜਾਬ ਦੇ ਲੋਕਾਂ ਨੂੰ ਹੁਣ ਪਾਣੀ ਤੇ ਸੀਵਰੇਜ ਦੇ ਬਕਾਇਆ ਬਿੱਲ ਨਹੀਂ ਦੇਣੇ ਪੈਣਗੇ। ਇਸ ਨੂੰ ਲੈ ਕੇ ਕੈਬਨਿਟ ਦੀ ਬੈਠਕ ਦੌਰਾਨ ਲਏ ਗਏ ਫ਼ੈਸਲੇ ਦੇ ਆਧਾਰ ’ਤੇ ਲੋਕਲ ਬਾਡੀਜ਼ ਦੇ ਪ੍ਰਿੰਸੀਪਲ ਸੈਕ੍ਰੇਟਰੀ ਏ. ਕੇ. ਸਿਨ੍ਹਾ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ, ਜਿਸ ਦੇ ਮੁਤਾਬਕ ਨਗਰ ਨਿਗਮਾ ਨਾਲ ਸਬੰਧਿਤ ਪਾਣੀ ਤੇ ਸੀਵਰੇਜ ਦੇ ਬਕਾਇਆ ਬਿੱਲਾਂ ਨੂੰ ਮੁਆਫ ਕਰ ਦਿੱਤਾ ਗਿਆ ਹੈ।

125 ਗਜ਼ ਤਕ ਰਿਹਾਇਸ਼ੀ ਮਕਾਨਾਂ ਨੂੰ ਮੁਆਫੀ, ਬਾਕੀ ਕੈਟਾਗਰੀ ਨੂੰ ਮਹੀਨੇ ਦੇ ਦੇਣੇ ਪੈਣਗੇ 50 ਰੁਪਏ

ਸਰਕਾਰ ਵੱਲੋਂ ਅੱਗੇ ਲਈ 125 ਗਜ਼ ਤਕ ਰਿਹਾਇਸ਼ੀ ਮਕਾਨਾਂ ਨੂੰ ਪਾਣੀ ਤੇ ਸੀਵਰੇਜ ਦੇ ਬਿੱਲ ਮੁਆਫ਼ ਕਰ ਦਿੱਤੇ ਗਏ ਹਨ, ਜਦਕਿ ਬਾਕੀ ਕੈਟਾਗਰੀ ਨੂੰ ਹੁਣ ਪਾਣੀ ਦੇ ਬਿੱਲਾਂ ਦੇ ਤੌਰ ’ਤੇ ਇਕਮੁਸ਼ਤ 50 ਰੁਪਏ ਮਹੀਨਾ ਦੇਣੇ ਪੈਣਗੇ।

ਸਰਕਾਰ ਦੇਵੇਗੀ ਟਿਊਬਵੈੱਲਾਂ ਦੇ ਬਿਜਲੀ ਬਿੱਲ

ਪਾਣੀ ਤੇ ਸੀਵਰੇਜ ਦੇ ਬਕਾਇਆ ਬਿੱਲਾਂ ਦੀ ਮੁਆਫੀ ਦੇ ਨਾਲ-ਨਾਲ ਰੇਟ ਡਾਊਟ ਕਰਨ ਤੋਂ ਬਾਅਦ ਨਗਰ ਨਿਗਮ ਨੂੰ ਬਜਟ ਟਾਰਗੈੱਟ ਪੂਰਾ ਕਰਨ ’ਚ ਮੁਸ਼ਕਿਲ ਹੋਵੇਗੀ, ਜਿਸ ਨੁਕਸਾਨ ਦੀ ਭਰਪਾਈ ਲਈ ਟਿਊਬਵੈੱਲਾਂ ਦੇ ਬਿਜਲੀ ਬਿੱਲ ਸਰਕਾਰ ਦੇਵੇਗੀ।