Punjab: ਪੁਲੀਸ-ਗੈਂਗਸਟਰ ਮੁਕਾਬਲਾ- ਬੰਬੀਹਾ ਗਰੋਹ ਦੇ ਦੋ ਸ਼ੂਟਰ ਜ਼ਖ਼ਮੀ

by nripost

ਪਟਿਆਲਾ (ਨੇਹਾ): ਪਿੰਡ ਰੋਂਗਲਾ ਨੇੜੇ ਸੀਆਈਏ ਸਟਾਫ ਪਟਿਆਲਾ ਦੇ ਇੰਚਾਰਜ ਪ੍ਰਦੀਪ ਬਾਜਵਾ ਦੀ ਅਗਵਾਈ ਹੇਠ ਲਈ ਪੁਲੀਸ ਟੀਮ ਨਾਲ ਹੋਏ ਮੁਕਾਬਲੇ ਦੌਰਾਨ ਬੰਬੀਹਾ ਗਰੋਹ ਦੇ ਦੋ ਗੈਂਗਸਟਰ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਏ। ਪੁਲੀਸ ਮੁਕਾਬਲੇ ਦੌਰਾਨ ਕਾਬੂ ਕੀਤੇ ਗਏ ਇਨ੍ਹਾਂ ਗੈਂਗਸਟਰਾਂ ਕੋਲੋਂ ਪੁਲੀਸ ਨੇ ਦੋ ਪਿਸਤੌਲ ਵੀ ਬਰਾਮਦ ਕੀਤੇ ਹਨ।

ਗੈਂਗਸਟਰਾਂ ਦੀ ਪਛਾਣ ਹਰਪ੍ਰੀਤ ਸਿੰਘ ਵਾਸੀ ਸ਼ਹਿਰ ਦੀਪੁਰ ਅਤੇ ਗੌਤਮ ਸਿੰਘ ਵਾਸੀ ਬੌੜਾ ਗੇਟ ਨਾਭਾ ਵਜੋਂ ਹੋਈ ਹੈ ਜਿਨ੍ਹਾਂ ਨੂੰ ਇਲਾਜ ਲਈ ਰਾਜਿੰਦਰਾ ਹਸਪਤਾਲ ਪਟਿਆਲਾ ਵਿਚ ਦਾਖਲ ਕਰਵਾਇਆ ਗਿਆ ਹੈ। ਇਹ ਜਾਣਕਾਰੀ ਐਸਐਸਪੀ ਵਰੁਣ ਸ਼ਰਮਾ ਨੇ ਦਿੱਤੀ।

More News

NRI Post
..
NRI Post
..
NRI Post
..