Punjab: ਅੰਮ੍ਰਿਤਸਰ ‘ਚ ਵਾਪਰਿਆ ਦਰਦਨਾਕ ਹਾਦਸਾ, 1 ਦੀ ਮੌਤ

by nripost

ਅੰਮ੍ਰਿਤਸਰ (ਰਾਘਵ): ਅੱਜ ਦੇਰ ਸ਼ਾਮ ਅੰਮ੍ਰਿਤਸਰ ਤੋਂ ਮਹਿਤਾ ਚੌਕ ਰੋਡ ਤੇ ਸਥਿਤ ਥਾਣਾ ਮੱਤੇਵਾਲ ਅਧੀਨ ਪੈਂਦੇ ਪਿੰਡ ਨਵਾਂ ਤਨੇਲ ਵਿਖੇ ਅੰਬਰ ਸਕੂਲ ਦੇ ਸਾਹਮਣੇ ਪੈਟਰਲ ਪੰਪ ਵਾਲੇ ਹਾਈਵੇਅ 'ਤੇ ਬਣ ਰਹੇ ਨਵੇਂ ਪੁਲ ਤੋਂ ਪੀਬੀ 09 ਐਮ 1326 ਸਵਿਫਟ ਕਾਰ ਬੇਕਾਬੂ ਹੋ ਕਾਰ ਹੇਠਾਂ ਡਿੱਗ ਕੇ ਚਾਲਕ ਨੌਜਵਾਨ ਦੀ ਮੌਤ ਹੋ ਜਾਣ ਦਾ ਦੁਖਦਾਇਕ ਸਮਾਚਾਰ ਪ੍ਰਾਪਤ ਹੋਇਆ ਹੈ।

ਮ੍ਰਿਤਕ ਦੀ ਪਹਿਚਾਣ ਫੌਜੀ ਜੀਵਨ ਸਿੰਘ ਪੁੱਤਰ ਕੇਵਲ ਸਿੰਘ ਵਾਸੀ ਝਲਾੜੀ ਥਾਣਾ ਬਿਆਸ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਨੌਜਵਾਨ ਛੁੱਟੀ ਕੱਟਣ ਆਇਆ ਸੀ ਤੇ ਉਹ ਅੰਮ੍ਰਿਤਸਰ ਤੋਂ ਵਾਪਸ ਪਰਤ ਰਿਹਾ ਸੀ ਕਿ ਪੁੱਲ ਉਸਾਰੀ ਅਧੀਨ ਕਿਨਾਰੇ ਅਤੇ ਰੇਡੀਅਮ ਟੇਪਾ ਦੀ ਘਾਟ ਕਾਰਨ ਅਤੇ ਰਸਤੇ ਤੋਂ ਅਣਜਾਣ ਰਾਹਗੀਰ ਲੋਕ ਹੋ ਰਹੇ ਹਾਦਸਿਆਂ ਨੇ ਸ਼ਿਕਾਰ ਜਿਸ ਵੱਲ ਪ੍ਰਸ਼ਾਸਨ ਅਤੇ ਹਾਈਵੇ ਰੋਡ ਕਰਮਚਾਰੀਆ ਨੂੰ ਤਰੁੰਤ ਧਿਆਨ ਦੇਣ ਦੀ ਲੋੜ ਹੈ ਤਾਂ ਜੋ ਹਨੇਰੇ ਸਵੇਰੇ ਲੋਕਾਂ ਦਾ ਨੁਕਸਾਨ ਹੋਣ ਤੋਂ ਬਚਾਅ ਹੋ ਸਕੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸਐੱਚਓ ਰਛਪਾਲ ਸਿੰਘ ਥਾਣਾ ਮੱਤੇਵਾਲ ਨੇ ਦੱਸਿਆ ਕਿ ਅੱਜ ਮ੍ਰਿਤਕ ਜੀਵਨ ਸਿੰਘ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਨੂੰ ਸੋਂਪੀ ਜਾਵੇਗੀ।