ਪਿਤਾ ਨੇ PUBG ਖੇਡਣ ਤੋਂ ਰੋਕਿਆ ਤਾਂ ਪੁੱਤਰ ਨੇ ਕੀਤੀ ਖੁਦਕੁਸ਼ੀ

by mediateam

ਜਲੰਧਰ (ਐਨ.ਆਰ.ਆਈ. ਮੀਡਿਆ) : ਜਲੰਧਰ ਦੀ ਬਸਤੀ ਸ਼ੇਖ ਇਲਾਕੇ 'ਚ ਦੋ ਭੈਣਾਂ ਦੇ ਕੱਲੇ ਭਰਾ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ। ਮ੍ਰਿਤਕ ਨੌਜਵਾਨ ਦੇ ਪਿਤਾ ਅਨੁਸਾਰ ਉਹ ਉਸ ਨੂੰ ਪਬਜੀ ਗੇਮ ਖੇਡਣ ਤੋਂ ਰੋਕਦੇ ਸਨ, ਜਿਸ ਕਾਰਨ ਉਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਨੌਜਵਾਨ ਨੇ ਆਪਣੇ ਆਪ ਨੂੰ ਗੋਲੀ ਮਾਰਨ ਤੋਂ ਪਹਿਲਾ ਸੁਸਾਈਡ ਨੋਟ 'ਤੇ ਲਿਖਿਆ ਕਿ 'ਮੈਂ ਬਹੁਤ ਬੁਰਾ ਹਾਂ'। 


ਦੱਸ ਦਈਏ ਕਿ ਮ੍ਰਿਤਕ ਮਾਨਿਕ ਸ਼ਰਮਾ ਦੇ ਪਿਤਾ ਚੰਦਰ ਸ਼ੇਖਰ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਜਲੰਧਰ ਦੇ ਡੀਏਵੀ ਕਾਲਜ ਵਿੱਚ ਦੂਸਰੇ ਸਾਲ ਦਾ ਵਿਦਿਆਰਥੀ ਸੀ। ਦੂਜੇ ਪਾਸੇ ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਬਸਤੀ ਸ਼ੇਖ ਇਲਾਕੇ ਵਿੱਚ ਇੱਕ ਨੌਜਵਾਨ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕੀਤੀ ਹੈ, ਉਨ੍ਹਾਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


More News

NRI Post
..
NRI Post
..
NRI Post
..