ਕੇਂਦਰੀ ਮੰਤਰੀ ਠਾਕੁਰ ਨੂੰ ਮਿਲੇ ਖੇਡ ਮੰਤਰੀ Meet Hayer, ਇੰਨ੍ਹਾਂ ਵਿਸ਼ਿਆਂ ‘ਤੇ ਹੋਈ ਗੱਲ

by jaskamal

6 ਅਗਸਤ, ਨਿਊਜ਼ ਡੈਸਕ (ਸਿਮਰਨ) : ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਦੇ ਨਾਲ ਅੱਜ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਯਰ ਨੇ ਮੁਲਾਕਾਤ ਕੀਤੀ ਹੈ। ਦੱਸਿਆ ਜਾ ਰਿਹਾ ਕਿ ਉਨ੍ਹਾਂ ਨੇ ਦਿੱਲੀ ਦੇ ਵਿਚ ਅਨੁਰਾਗ ਠਾਕੁਰ ਦੇ ਬਣੇ ਦਫਤਰ 'ਚ ਹੀ ਮੀਟਿੰਗ ਕੀਤੀ ਅਤੇ ਪੰਜਾਬ ਦੇ ਲਈ ਖੇਡਾਂ 'ਚ ਸੁਧਾਰ ਕਰਨ ਦੇ ਲਈ ਵਿਚਾਰ ਚਰਚਾ ਕੀਤੀ।

ਇਸਦੀ ਜਾਣਕਾਰੀ ਖੇਡ ਮੰਤਰੀ ਮੀਤ ਹੇਯਰ ਤੇ ਅਨੁਰਾਗ ਠਾਕੁਰ ਨੇ ਆਪਣੇ ਆਪਣੇ ਟਵਿਟਰ ਅਕਾਊਂਟ 'ਤੇ ਸਾਂਝੀ ਕੀਤੀ ਹੈ। ਦੋਹਾਂ ਨੇ ਤਸਵੀਰਾਂ ਸਾਂਝੀਆਂ ਕਰ ਮੁਲਾਕਾਤ ਦੀ ਖੁਸੀਜ਼ਹਿਰ ਕੀਤੀ। ਪੰਜਾਬ ਖੇਡ ਮੰਤਰੀ ਨੇ ਪੋਸਟ ਪਾ ਲਿਖਿਆ ਕਿ ''ਕੇਂਦਰੀ ਖੇਡ ਮੰਤਰੀ ਸ਼੍ਰੀ @ianuragthakur ਜੀ ਨਾਲ ਮੁਲਾਕਾਤ ਕਰਕੇ ਖੇਡਾਂ ਬਾਰੇ ਚਰਚਾ ਕੀਤੀ ਅਤੇ ਕੁਝ ਜਰੂਰੀ ਮਸਲਿਆਂ ਨੂੰ ਵਿਚਾਰਿਆ । ਪੰਜਾਬ ਦਾ ਖੇਡਾਂ ਨਾਲ ਗੂੜ੍ਹਾ ਰਿਸ਼ਤਾ ਰਿਹਾ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਅਗਵਾਈ ਹੇਠ ਸੂਬਾ ਸਰਕਾਰ ਪੰਜਾਬ ਨੂੰ ਮੁੜ ਖੇਡਾਂ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣਾਉਣ ਲਈ ਵਚਨਬੱਧ ਹੈ।''

ਗੁਰਮੀਤ ਹੇਯਰ ਨੇ ਕਿਹਾ ਕਿ ਅਸੀਂ ਪੰਜਾਬ ਨੂੰ ਕਿਵੇਂ ਬਿਹਤਰ ਬਣਾਉਣਾ ਹੈ ਪੰਜਾਬ ਦੇ ਬੱਚਿਆਂ ਵਿੱਚ ਬਹੁਤ ਸਮਰੱਥਾ ਹੈ, ਉਸ ਸਮਰੱਥਾ ਨੂੰ ਸਹੀ ਤਰੀਕੇ ਨਾਲ ਕਿਵੇਂ ਅੱਗੇ ਲਿਆਂਦਾ ਜਾਵੇ, ਰਾਸ਼ਟਰਮੰਡਲ ਖੇਡਾਂ ਵਿੱਚ ਹੀ ਅਸੀਂ ਦੇਖਿਆ ਕਿ ਸਾਡੇ ਬੱਚਿਆਂ ਨੇ ਕਿੰਨਾ ਵਧੀਆ ਪ੍ਰਦਰਸ਼ਨ ਕੀਤਾ ਹੈ ਜੇਕਰ ਤੁਸੀਂ ਬੱਚੀ ਹਰਜਿੰਦਰ ਨੂੰ ਦੇਖੋ ਇੱਕ ਕਮਰੇ ਦਾ ਮਕਾਨ ਹੋਣ ਕਾਰਨ ਇੰਨੀ ਤੰਗੀ ਵਿੱਚ ਵੀ ਉਸ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਤੇ ਜੇਕਰ ਉਸ ਨੂੰ ਪੂਰੀ ਖੁਰਾਕ ਅਤੇ ਸਹਿਯੋਗ ਦਿੱਤਾ ਜਾਵੇ ਤਾਂ ਉਹ ਬਹੁਤ ਵਧੀਆ ਪ੍ਰਦਰਸ਼ਨ ਕਰ ਸਕਦੀ ਹੈ।

ਖਿਡਾਰੀਆਂ ਦੇ ਹਰਿਆਣਾ ਵਿੱਚ ਜਾਣ ਦੇ ਸਵਾਲ 'ਤੇ ਮੀਤ ਹੇਅਰ ਨੇ ਕਿਹਾ ਕਿ ਪਹਿਲਾਂ ਸਰਕਾਰਾਂ ਦੀ ਨੀਤੀ ਸਹੀ ਨਹੀਂ ਸੀ, ਅਸੀਂ ਉਸੇ ਨੀਤੀ ਨੂੰ ਠੀਕ ਕਰ ਰਹੇ ਹਾਂ, ਇਸ ਨੂੰ ਸੋਧ ਕੇ ਖਿਡਾਰੀਆਂ ਨੂੰ ਬਿਹਤਰ ਸਹੂਲਤਾਂ ਦਿੱਤੀਆਂ ਜਾਣਗੀਆਂ।ਅਨੁਰਾਗ ਠਾਕੁਰ ਨੇ ਭਰੋਸਾ ਦਿੱਤਾ ਹੈ ਕਿ ਹਰ ਤਰ੍ਹਾਂ ਦੀ ਮਦਦ ਕੀਤੀ ਜਾਵੇਗੀ।