IPL T20 : ਪੰਜਾਬ ਨੇ ਰਾਜਸਥਾਨ ਨੂੰ ਦਿੱਤਾ 185 ਦੌੜਾਂ ਦਾ ਟੀਚਾ

by

ਜੈਪੁਰ (ਵਿਕਰਮ ਸਹਿਜਪਾਲ) : ਆਈ. ਪੀ . ਐੱਲ. 2019 ਸੀਜ਼ਨ 12 ਦਾ ਚੌਥਾ ਮੁਕਾਬਲਾ ਕਿੰਗਜ਼ ਇਲੈਵਨ ਪੰਜਾਬ ਤੇ ਰਾਜਸਥਾਨ ਰਾਇਲਜ਼ ਵਿਚਾਲੇ ਸਵਾਈ ਮਾਨ ਸਿੰਘ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਰਾਜਸਥਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। 


ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪੰਜਾਬ ਨੇ ਰਾਜਸਥਾਨ ਰਾਇਲਜ਼ ਨੂੰ 185 ਦੌੜਾਂ ਦਾ ਟੀਚਾ ਦਿੱਤਾ। ਪੰਜਾਬ ਟੀਮ ਵਲੋਂ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਕ੍ਰਿਸ ਗੇਲ ਨੇ 47 ਗੇਂਦਾਂ 'ਚ 79 ਦੌੜਾਂ ਬਣਾਈਆਂ ਤੇ ਜਿਸ 'ਚ 4 ਛੱਕੇ ਤੇ 8 ਚੌਕੇ ਸ਼ਾਮਲ ਹਨ।