ਪਟਿਆਲਾ (ਰਾਘਵ) : ਸਬ ਡਵੀਜ਼ਨ ਪਾਤੜਾਂ ਦੇ ਬਾਈਪਾਸ ਰੋਡ 'ਤੇ ਤਿੰਨ ਸਕੀਆਂ ਭੈਣਾਂ ਦੀ ਕਰੰਟ ਲੱਗਣ ਕਾਰਨ ਮੌਤ ਹੋ ਜਾਣ ਦੀ ਦੁਖਦਾਇਕ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਰੁਸਾਰ 5 ਸਾਲ, ਨਗਮਾਂ 7 ਸਾਲ ਅਤੇ ਖੁਸ਼ੀ 3 ਸਾਲ ਪਿਤਾ ਫਤਰੂ ਖਾਂ ਪਰਵਾਸੀ ਪਰਿਵਾਰ ਦੀਆਂ ਤਿੰਨ ਲੜਕੀਆਂ ਦੀ ਮੰਜੇ 'ਤੇ ਬੈਠਿਆਂ ਦੇ ਕਰੰਟ ਲੱਗਣ ਨਾਲ ਮੌਤ ਹੋ ਗਈ ਹੈ।
ਜਾਣਕਾਰੀ ਅਨੁਸਾਰ ਤਿੰਨੇ ਬੱਚੇ ਲੋਹੇ ਦੇ ਮੰਜੇ 'ਤੇ ਬੈਠੇ ਹੋਏ ਸਨ ਅਤੇ ਕੋਲ ਪੱਖਾ ਚੱਲ ਰਿਹਾ ਸੀ। ਇਸ ਦੌਰਾਨ ਅਚਾਨਕ ਕਿਤੇ ਪੱਖੇ ਦੀ ਤਾਰ ਕਟ ਜਾਣ ਕਰਕੇ ਮੰਜੇ ਦੇ ਪਾਵੇ ਥੱਲੇ ਆ ਗਈ, ਜਿਸ ਕਾਰਨ ਮੰਜੇ 'ਤੇ ਬੈਠੀਆਂ ਤਿੰਨੇ ਬੱਚੀਆਂ ਨੂੰ ਜ਼ੋਰਦਾਰ ਕਰੰਟ ਲੱਗ ਗਿਆ ਅਤੇ ਤਿੰਨਾਂ ਦੀ ਮੌਤ ਹੋ ਗਈ। ਇਹ ਪਰਿਵਾਰ ਬਿਹਾਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਅਤੇ ਸਥਾਨਕ ਮੰਡੀ ਦੇ ਪੰਜ ਕਿੱਲਿਆਂ ਵਾਲੇ ਫੜ ਵਿਚ ਰਹਿ ਰਿਹਾ ਸੀ। ਇਸ ਦੁਖਦਾਇਕ ਘਟਨਾ ਤੋਂ ਬਾਅਦ ਪਰਿਵਾਰ ਵਿਚ ਕੋਹਰਾਮ ਮਚ ਗਿਆ।


