ਪੰਜਾਬ: ਗੜ੍ਹਸ਼ੰਕਰ ‘ਚ ਦਰਦਨਾਕ ਹਾਦਸਾ, 1 ਦੀ ਮੌਤ

by nripost

ਗੜ੍ਹਸ਼ੰਕਰ (ਰਾਘਵ) : ਗੜ੍ਹਸ਼ੰਕਰ 'ਚ ਤਾਇਨਾਤ ਪੰਚਾਇਤ ਸਕੱਤਰ ਮੱਖਣ ਸਿੰਘ (45) ਪੁੱਤਰ ਕੇਵਲ ਰਾਮ ਵਾਸੀ ਤੋਰੋਵਾਲ ਦੀ ਬੀਤੀ ਰਾਤ ਸ੍ਰੀ ਆਨੰਦਪੁਰ ਸਾਹਿਬ ਰੋਡ 'ਤੇ ਪਿੰਡ ਕੁੱਕੜ ਮਜਾਰਾ ਨੇੜੇ ਸੜਕ ਹਾਦਸੇ 'ਚ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮੱਖਣ ਸਿੰਘ ਰਾਤ ਕਰੀਬ 10 ਵਜੇ ਮੋਟਰਸਾਈਕਲ 'ਤੇ ਗੜ੍ਹਸ਼ੰਕਰ ਤੋਂ ਆਪਣੇ ਪਿੰਡ ਜਾ ਰਿਹਾ ਸੀ ਤਾਂ ਪਿੰਡ ਕੁੱਕੜ ਮਜਾਰਾ ਨੇੜੇ ਸਾਹਮਣੇ ਤੋਂ ਆ ਰਹੇ ਵਾਹਨ ਦੀ ਲਪੇਟ 'ਚ ਆਉਣ ਨਾਲ ਉਸ ਦੀ ਮੌਤ ਹੋ ਗਈ।