Punjab: ਸਂਗਰੂਰ ‘ਚ ਵਾਪਰਿਆ ਦਰਦਨਾਕ ਹਾਦਸਾ, 4 ਗੰਭੀਰ ਜ਼ਖਮੀ

by nripost

ਭਵਾਨੀਗੜ੍ਹ (ਰਾਘਵ) : ਬੀਤੀ ਰਾਤ ਇੱਥੇ ਸਮਾਣਾ ਰੋਡ ’ਤੇ ਪਿੰਡ ਬਾਲਦ ਖੁਰਦ ਨੇੜੇ ਇਕ ਕੋਰੀਅਰ ਪਿਕਅੱਪ ਗੱਡੀ ਅਤੇ ਛੋਟੇ ਹਾਥੀ ਦੀ ਆਹਮੋ-ਸਾਹਮਣੇ ਟੱਕਰ ਹੋ ਗਈ, ਹਾਦਸੇ ’ਚ ਚਾਰ ਲੋਕ ਗੰਭੀਰ ਜ਼ਖਮੀ ਹੋ ਗਏ। ਮੌਕੇ ’ਤੇ ਪਹੁੰਚੇ ਐੱਸ.ਐੱਸ.ਐੱਫ. ਦੇ ਜਵਾਨਾਂ ਨੇ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ। ਜਾਣਕਾਰੀ ਅਨੁਸਾਰ ਹਾਦਸਾ ਸ਼ੁੱਕਰਵਾਰ ਰਾਤ ਲਗਭਗ ਸਵਾ 8 ਵਜੇ ਉਦੋਂ ਵਾਪਰਿਆ ਜਦੋਂ ਸੰਗਰੂਰ ਤੋਂ ਨਿੱਜੀ ਕੋਰੀਅਰ ਕੰਪਨੀ ਦੀ ਇਕ ਪਿਕਅੱਪ ਗੱਡੀ ਭਵਾਨੀਗੜ੍ਹ ਹੁੰਦੀ ਹੋਈ ਸਮਾਣਾ ਵੱਲ ਜਾ ਰਹੀ ਸੀ ਤਾਂ ਬਾਲਦ ਖੁਰਦ ਢਾਬੇ ਨੇੜੇ ਇਸ ਦੀ ਟੱਕਰ ਸਾਹਮਣੇ ਤੋਂ ਆਉਂਦੇ ਇਕ ਛੋਟੇ ਹਾਥੀ ਨਾਲ ਹੋ ਗਈ, ਜਿਸ ’ਚ ਮੱਝਾਂ ਲਿਆਂਦੀਆਂ ਜਾ ਰਹੀਆਂ ਸਨ।

ਹਾਲਾਂਕਿ ਹਾਦਸੇ ਦੇ ਕਾਰਨਾਂ ਦਾ ਸਪੱਸ਼ਟ ਤੌਰ ’ਤੇ ਪਤਾ ਨਹੀਂ ਲੱਗ ਸਕਿਆ ਪਰ ਛੋਟੇ ਹਾਥੀ ਦੇ ਡਰਾਈਵਰ ਸ਼ਮਸ਼ੇਰ ਸਿੰਘ ਵਾਸੀ ਭਵਾਨੀਗੜ੍ਹ ਸਮੇਤ ਉਸ ’ਚ ਸਵਾਰ ਜਾਵੇਦ ਖਾਨ, ਫੈਜ਼ਾਨ ਖਾਨ ਦੋਵੇਂ ਵਾਸੀ ਉੱਤਰ ਪ੍ਰਦੇਸ਼ ਅਤੇ ਗਗਨਪ੍ਰੀਤ ਸਿੰਘ ਵਾਸੀ ਘਰਾਚੋਂ ਗੰਭੀਰ ਜ਼ਖ਼ਮੀ ਹੋ ਗਏ ਜਦੋਂਕਿ ਕੋਰੀਅਰ ਪਿਕਅੱਪ ਗੱਡੀ ਦਾ ਡਰਾਈਵਰ ਇਸ ਹਾਦਸੇ ’ਚ ਵਾਲ-ਵਾਲ ਬਚ ਗਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਐੱਸ.ਐੱਸ.ਐੱਫ. ਦੇ ਏ.ਐੱਸ.ਆਈ. ਹਰਵਿੰਦਰ ਪਾਲ ਸਿੰਘ ਅਤੇ ਉਨ੍ਹਾਂ ਦੀ ਟੀਮ ਦੇ ਕਾਂਸਟੇਬਲ ਦਲਜੀਤ ਸਿੰਘ ਤੇ ਹਰਪ੍ਰੀਤ ਸਿੰਘ ਮੌਕੇ ’ਤੇ ਪਹੁੰਚੇ ਅਤੇ ਜ਼ਖਮੀਆਂ ਨੂੰ ਤੁਰੰਤ ਇਲਾਜ ਲਈ ਭਵਾਨੀਗੜ੍ਹ ਦੇ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ ਅਤੇ ਨਾਲ ਹੀ ਹਾਦਸਾਗ੍ਰਸਤ ਵਾਹਨਾਂ ਨੂੰ ਸਾਈਡ ’ਤੇ ਹਟਾ ਕੇ ਰੂਟ ਕਲੀਅਰ ਕਰਵਾਇਆ ਗਿਆ।

More News

NRI Post
..
NRI Post
..
NRI Post
..