ਗੁਰਦਾਸਪੁਰ (ਰਾਘਵ): ਮੋਟਰਸਾਈਕਲ ਸਵਾਰ ਸਹਾਇਕ ਸਬ-ਇੰਸਪੈਕਟਰ ਦੀ ਅਣਪਛਾਤੇ ਵਾਹਨ ਦੀ ਟੱਕਰ ਲੱਗਣ ਨਾਲ ਮੌਤ ਹੋ ਗਈ। ਇਸ ਸਬੰਧੀ ਸੁਰਿੰਦਰ ਕੁਮਾਰ ਪੁੱਤਰ ਓਮ ਪ੍ਰਕਾਸ਼ ਵਾਸੀ ਸੋਹਲ ਨੇ ਦੱਸਿਆ ਕਿ ਉਸ ਦਾ ਜੀਜਾ ਪਵਨ ਕੁਮਾਰ ਪੁੱਤਰ ਬੋਧ ਰਾਜ ਵਾਸੀ ਪਿੰਡ ਹਰਦਾਸਨ, ਜੋ ਕਿ ਪੁਲਸ ਵਿਭਾਗ ’ਚ ਸਬ-ਇੰਸਪੈਕਟਰ ਹੈ ਅਤੇ ਪਠਾਨਕੋਟ ਵਿਚ ਡਿਊਟੀ ’ਤੇ ਸੀ। ਉਹ ਸ਼ਾਮ 5 ਵਜੇ ਦੇ ਕਰੀਬ ਆਪਣੇ ਮੋਟਰਸਾਈਕਲ ’ਤੇ ਡਿਊਟੀ ਤੋਂ ਵਾਪਸ ਆ ਰਿਹਾ ਸੀ ਤਾਂ ਪਿੰਡ ਢੀਡਾ ਮੋੜ ’ਤੇ ਇਕ ਤੇਜ਼ ਰਫ਼ਤਾਰ ਵਾਹਨ ਨੇ ਉਸ ਦੇ ਮੋਟਰਸਾਈਕਲ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ ਅਤੇ ਉਹ ਸੜਕ ’ਤੇ ਡਿੱਗ ਗਿਆ ਅਤੇ ਉਸ ਦੀ ਮੌਤ ਹੋ ਗਈ।
