Punjab: ਮੋਗਾ ‘ਚ ਵਾਪਰਿਆ ਦਰਦਨਾਕ ਸੜਕ ਹਾਦਸਾ, 2 ਦੀ ਮੌਤ

by nripost

ਮੋਗਾ (ਰਾਘਵ): ਬਾਘਾਪੁਰਾਣਾ ਨਿਹਾਲ ਸਿੰਘ ਵਾਲਾ ਸੜਕ 'ਤੇ ਵਾਪਰੇ ਦਰਦਨਾਕ ਹਾਦਸੇ ਵਿਚ ਪਿਓ ਪੁੱਤ ਦੀ ਮੌਤ ਹੋਣ ਦਾ ਪਤਾ ਲੱਗਾ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ, ਇਕ ਤੇਜ ਰਫਤਾਰ ਗੱਡੀ ਨੇ ਘੋਲੀਆ ਖੁਰਦ ਦੇ ਪਿਓ ਪੁੱਤ ਜੋ ਮੋਟਰਸਾਇਕਲ 'ਤੇ ਜਾ ਰਹੇ ਸੀ, ਨੂੰ ਇੰਨੀ ਜ਼ੋਰ ਦੀ ਟੱਕਰ ਮਾਰੀ ਕਿ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਮ੍ਰਿਤਕ ਵਿਆਕਤੀਆਂ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਕਰਮਜੀਤ ਸਿੰਘ ਤੇ ਬਸੰਤ ਸਿੰਘ ਕਿਸੇ ਕੰਮ ਲਈ ਜਾ ਰਹੇ ਸਨ, ਜਿਨ੍ਹਾਂ ਨੂੰ ਕਰੇਟਾ ਕਾਰ ਨੇ ਟੱਕਰ ਮਾਰ ਦਿੱਤੀ। ਇਸ ਦੌਰਾਨ ਦੋਨਾਂ ਦੀ ਮੌਤ ਹੋ ਗਈ। ਇਹ ਵੀ ਪਤਾ ਲੱਗਿਆ ਹੈ ਕਿ ਜਿਸ ਕਾਰ ਨਾਲ ਇਹ ਹਾਦਸਾ ਵਾਪਰਿਆ ਹੈ ਉਸ ਦਾ ਚਾਲਕ ਵੀ ਘੋਲੀਆ ਖੁਰਦ ਦਾ ਵਸਨੀਕ ਹੈ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕਿ ਮੋਗਾ ਸਿਵਲ ਹਸਪਤਾਲ ਵਿਚ ਪੋਸਟਮਾਰਟਮ ਲਈ ਰਖਵਾ ਦਿੱਤੀਆਂ ਹਨ।