ਨੰਗਲ (ਨੇਹਾ): ਭਾਖੜਾ ਡੈਮ ਦੇ ਵਿੱਚ ਇਕਦਮ ਪਾਣੀ ਵਧਣ ਦੇ ਕਾਰਨ ਹੁਣ ਨੰਗਲ ਅਤੇ ਅਨੰਦਪੁਰ ਸਾਹਿਬ ਦੇ ਕੁਝ ਇਲਾਕਿਆਂ ਨੂੰ ਅਲਰਟ ਤੇ ਕਰ ਦਿੱਤਾ ਗਿਆ ਹੈ। ਅੱਜ ਸਵੇਰੇ ਭਾਖੜਾ ਡੈਮ ਦੇ ਪਾਣੀ ਦਾ ਪੱਧਰ 1678.97 ਫੁੱਟ ਤੱਕ ਪੁੱਜ ਗਿਆ ਸੀ, ਜਿਸ ਤੋਂ ਬਾਅਦ ਅੱਜ ਬੇਲਾ ਧਿਆਨੀ ਦੇ ਇਲਾਕਿਆਂ ਵਿੱਚ ਡਿਪਟੀ ਕਮਿਸ਼ਨਰ ਰੂਪਨਗਰ ਵਰਜੀਤ ਸਿੰਘ ਵਾਲੀਆ ਅਤੇ ਐਸਐਸਪੀ ਰੂਪਨਗਰ ਗੁਲਜੀਤ ਸਿੰਘ ਖੁਰਾਨਾ ਵੱਲੋਂ ਸਾਂਝੇ ਤੌਰ ਤੇ ਦੌਰਾ ਕੀਤਾ ਗਿਆ ਅਤੇ ਮੌਕੇ ਤੇ ਐਲਾਨ ਕੀਤਾ ਗਿਆ ਕਿ ਭਾਖੜਾ ਬੰਨ ਵੱਲੋਂ 75 ਹਜਾਰ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਸੀ, ਜਿਸ ਨੂੰ ਵਧਾ ਕੇ ਪਹਿਲਾਂ 80 ਹਜਾਰ ਕੀਤਾ ਗਿਆ ਤੇ ਫਿਰ ਇਸ ਨੂੰ 85 ਹਜਾਰ ਕਿਊਸਿਕ ਕੀਤਾ ਗਿਆ।
ਜਿਸ ਦੀ ਬਾਅਦ ਸੋਸ਼ਲ ਮੀਡੀਆ ਤੇ ਹੋਰ ਸਾਧਨਾਂ ਰਾਹੀਂ ਇਸ ਦੀ ਮੁਨਾਦੀ ਵੀ ਕਰਵਾਈ ਗਈ ਅਤੇ ਕੁਝ ਪਿੰਡਾਂ ਨੂੰ ਅਲਰਟ ਤੇ ਵੀ ਲਿਆ ਗਿਆ। ਜਿਸਦੇ ਸਬੰਧ ਵਿੱਚ ਡਿਪਟੀ ਕਮਿਸ਼ਨਰ ਰੂਪਨਗਰ ਵਰਜੀਤ ਸਿੰਘ ਵਾਲੀਆ ਵੱਲੋਂ ਸਵੇਰੇ ਇੱਕ ਵੀਡੀਓ ਜਾਰੀ ਕਰਕੇ ਅਲਰਟ ਅਤੇ ਨੰਗਲ ਸਬ ਡਵੀਜ਼ਨ ਦੇ ਪਿੰਡ ਹਰਸਾ ਬੇਲਾ, ਪੱਤੀ ਦੁਲਚੀਆਂ, ਪੱਤੀ ਟੇਕ ਸਿੰਘ, ਸੈਂਸੋਵਾਲ, ਐਲਗਰਾ, ਬੇਲਾ ਧਿਆਨੀ, ਲੋਅਰ ਬੇਲਾ ਧਿਆਨੀ,ਅਪਰ ਬੇਲਾ ਰਾਮਗੜ੍ਹ , ਬੇਲਾ ਸ਼ਿਵ ਸਿੰਘ, ਥਲੂ, ਪਲਾਸੀ, ਸਿੰਘਪੁਰਾ, ਜੋਲ, ਭੱਠੇ ਮਜਾਰੀ, ਤਰਫ ਮੁਜਾਰਾ, ਭਲਾਣ, ਕਲਿਤਰਾਂ, ਦੜੋਲੀ ਨੀਵਾ, ਅਤੇ ਦਬਖੇੜਾ ਨੀਵਾਂ ਤੋਂ ਇਲਾਵਾ ਸ਼੍ਰੀ ਅਨੰਦਪੁਰ ਸਾਹਿਬ ਡਿਵੀਜ਼ਨ ਦੇ ਪਿੰਡ ਬੁਰਜ, ਚੰਦਪੁਰ ਬੇਲਾ, ਗਜਪੁਰ ਬੇਲਾ, ਸ਼ਾਹਪੁਰ ਬੇਲਾ, ਨਿੱਕੂਵਾਲ, ਅਮਰਪੁਰ ਬੇਲਾ, ਲੋਦੀਪੁਰ, ਅਤੇ ਦਸ ਗਰਾਈਂ ਨੂੰ ਵੀ ਅਲਰਟ ਤੇ ਕਰ ਦਿੱਤਾ ਗਿਆ ਹੈ।
ਇਸ ਸਬੰਧੀ ਇੱਥੋਂ ਦੇ ਰਹਿਣ ਵਾਲੇ ਲੋਕਾਂ ਨੂੰ ਹਦਾਇਤ ਵੀ ਕੀਤੀ ਗਈ ਹੈ ਕਿ ਉਹ ਆਪਣੇ ਘਰਾਂ ਨੂੰ ਖਾਲੀ ਕਰਕੇ ਉੱਚੀਆਂ ਥਾਵਾਂ ਤੇ ਜਾਂ ਫਿਰ ਰਾਹਤ ਕੈਂਪਾਂ ਤੇ ਚਲੇ ਜਾਣ। ਇਸ ਤੋਂ ਇਲਾਵਾ ਦੂਸਰੇ ਪਾਸੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਆਪਣੇ ਪਿੰਡ ਵਾਲੇ ਗੰਭੀਰਪੁਰ ਅਤੇ ਸੇਵਾ ਸਦਨ ਦੋ ਵਾਰ ਵੀ ਆਰ ਨੰਗਲ ਵਾਲੀ ਰਿਹਾਇਸ਼ ਦੇ ਦਰਵਾਜੇ ਖੋਲ ਦਿੱਤੇ ਹਨ ਅਤੇ ਜਿੱਥੇ ਦਵਾਈਆਂ ਤੋਂ ਇਲਾਵਾ ਹੈਲਪਲਾਈਨ ਅਤੇ ਰਹਿਣ ਦੇ ਵੀ ਲੋਕਾਂ ਦੇ ਪ੍ਰਬੰਧ ਕੀਤੇ ਜਾ ਰਹੇ ਹਨ।



