ਆਉਣ ਵਾਲੇ 8 ਘੰਟਿਆਂ ਦੌਰਾਨ ਪੰਜਾਬ ਵਿੱਚ ਪੈਣਗੇ ਮੀਂਹ – ਵਧੇਗੀ ਠੰਡ

by

ਚੰਡੀਗੜ੍ਹ , 16 ਨਵੰਬਰ ( NRI MEDIA )

ਆਉਣ ਵਾਲੇ 2 ਤੋਂ 8 ਘੰਟਿਆਂ ਦੌਰਾਨ ਲੁਧਿਆਣਾ, ਸੰਗਰੂਰ, ਮਾਲੇਰਕੋਟਲਾ, ਨਾਭਾ, ਪਟਿਆਲਾ, ਅੰਬਾਲਾ, ਸਰਹਿੰਦ, ਫਤਿਹਗੜ੍ਹ ਸਾਹਿਬ, ਖੰਨਾ, ਸਮਰਾਲਾ, ਖਰੜ, ਚੰਡੀਗੜ੍ਹ, ਪੰਚਕੂਲਾ ਦੇ ਹਿੱਸਿਆਂ ਚ ਠੰਢੀਆਂ ਹਵਾਂਵਾਂ ਨਾਲ ਕਿਣਮਿਣ ਤੇ ਕੁਝ ਥਾਈਂ ਗਰਜ ਨਾਲ ਹਲਕੀ ਫੁਹਾਰ ਦੀ ਉਮੀਦ ਹੈ , ਬਾਕੀ ਰਹਿੰਦੇ ਜਿਲਿਆਂ ਚ ਵੀ ਪਹਿਲਾਂ ਦੱਸੇ ਅਨੁਸਾਰ ਦਿੱਤੇ ਸਮੇਂ ਦੌਰਾਨ ਲੰਘਦੀ ਬੱਦਲਵਾਈ ਨਾਲ ਹਲਕੀ ਫੁਹਾਰ ਦੀ ਉਮੀਦ ਬਰਕਰਾਰ ਹੈ।


ਪਹਾੜਾ ਵਿੱਚ ਮੌਸਮ ਦਾ ਢੰਗ ਵਿਗੜ ਗਿਆ ਹੈ ਜਿਸ ਨਾਲ ਪੰਜਾਬ ਅਤੇ ਜੰਮੂ ਦੇ ਮੈਦਾਨੀ ਇਲਾਕਿਆਂ ਵਿਚ ਠੰਡ ਵਧਣੀ ਸ਼ੁਰੂ ਹੋ ਗਈ ਹੈ , ਪੰਜਾਬ ਅਤੇ ਜੰਮੂ ਵਿਚ ਕਲ ਰਾਤ ਹਲਕੇ ਮੀਂਹ ਤੋਂ ਬਾਅਦ ਠੰਡੀਆਂ ਹਵਾਵਾਂ ਦਾ ਚਲਣਾ ਲਗਾਤਾਰ ਜਾਰੀ ਹੈ ,ਪਹਾੜਾਂ ਦੀਆਂ ਚੋਟੀਆਂ ਪੂਰੀ ਤਰ੍ਹਾਂ ਬਰਫ ਨਾਲ ਢੱਕੀਆਂ ਹਨ |

ਰਿਪੋਰਟ ਲਿਖਣ ਤੱਕ ਲੁਧਿਆਣਾ ਦੇ ਕੁਝ ਹਿੱਸਿਆਂ ਚ ਠੰਢੀਆਂ ਹਵਾਂਵਾਂ ਨਾਲ ਫੁਹਾਰਾਂ ਜਾਰੀ ਹਨ , ਜਿਕਰਯੋਗ ਹੈ ਕਿ ਅੱਜ ਸਵੇਰ ਦੱਖਣੀ-ਪੱਛਮੀ ਮਾਲਵਾ ਜਿਲਿਆਂ ਚ ਹਲਕੀ ਕਾਰਵਾਈ ਦਰਜ ਕੀਤੀ ਗਈ, ਪੰਜਾਬ ਵਿਚ ਵੀ ਆਉਣ ਵਾਲੇ ਦਿਨਾਂ ਵਿਚ ਠੰਡ ਆਪਣਾ ਕਹਿਰ ਵਧਾ ਸਕਦੀ ਹੈ , ਮੌਸਮ ਵਿਭਾਗ ਦੀ ਮੰਨੀਏ ਤਾਂ ਪੰਜਾਬ ਵਿਚ ਆਉਣ ਵਾਲੇ 2 ਦਿਨਾਂ ਵਿਚ ਹਲਕੇ ਮੀਂਹ ਨਾਲ ਪਾਰਾ ਡਿੱਗ ਸਕਦਾ ਹੈ |


VIA - ਪੰਜਾਬ ਦਾ ਮੌਸਮ