ਸਪੋਰਟਸ ਡੈਸਕ (NRI MEDIA) : ਕਿੰਗਜ਼ ਇਲੈਵਨ ਪੰਜਾਬ ਨੇ ਇੰਡੀਅਨ ਪ੍ਰੀਮੀਅਰ ਲੀਗ 'ਚ ਕਪਤਾਨ ਲੋਕੇਸ਼ ਰਾਹੁਲ (ਅਜੇਤੂ 61) ਅਤੇ ਟੂਰਨਾਮੈਂਟ ਦੇ ਮੌਜੂਦਾ ਸੈਸ਼ਨ 'ਚ ਪਹਿਲਾ ਮੈਚ ਖੇਡ ਰਹੇ ਕ੍ਰਿਸ ਗੇਲ (53) ਦੀ ਅਰਧ ਸੈਂਕੜੇ ਵਾਲੀ ਪਾਰੀਆਂ ਅਤੇ ਦੋਵਾਂ ਦੇ ਵਿਚਾਲੇ ਦੂਜੇ ਵਿਕਟ ਲਈ 93 ਦੌੜਾਂ ਦੀ ਸਾਂਝੇਦਾਰੀ ਦੇ ਦਮ 'ਤੇ ਵੀਰਵਾਰ ਨੂੰ ਰਾਇਲ ਚੈਲੰਜਰਜ਼ ਦੇ ਵਿਰੁੱਧ 8 ਵਿਕਟਾਂ ਨਾਲ ਜਿੱਤ ਦਰਜ ਕੀਤੀ।
ਮੈਚ ਦੇ ਆਖਰੀ ਓਵਰ 'ਚ ਪੰਜਾਬ ਨੂੰ ਜਿੱਤ ਦੇ ਲਈ ਸਿਰਫ 2 ਦੌੜਾਂ ਚਾਹੀਦੀਆਂ ਸਨ ਪਰ ਯੁਜਵੇਂਦਰ ਚਾਹਲ ਨੇ ਪਹਿਲੀਆਂ ਚਾਰ ਗੇਂਦ 'ਤੇ ਇਕ ਦੌੜ ਦੇ ਕੇ ਮੈਚ ਨੂੰ ਰੋਮਾਂਚਕ ਬਣਾ ਦਿੱਤਾ। ਇਸ ਦੌਰਾਨ ਪੰਜਵੀਂ ਗੇਂਦ 'ਤੇ ਗੇਲ ਨੂੰ ਆਊਟ ਕੀਤਾ ਅਤੇ ਕ੍ਰੀਜ਼ 'ਤੇ ਉਤਰੇ ਪੂਰਨ ਨੇ ਛੱਕਾ ਲਗਾ ਕੇ ਟੀਮ ਨੂੰ ਟੂਨਾਮੈਂਟ 'ਚ ਦੂਜੀ ਜਿੱਤ ਹਾਸਲ ਦਿਵਾਈ।

