Punjab: ਪਤੀ ਦੀ ਕੁੱਟਮਾਰ ਤੋਂ ਪ੍ਰੇਸ਼ਾਨ ਹੋਕੇ ਔਰਤ ਨੇ ਕੀਤੀ ਖ਼ੁਦਕੁਸ਼ੀ

by nripost

ਫਗਵਾੜਾ (ਨੇਹਾ): ਇੱਥੇ ਔਰਤ ਨੇ ਪਤੀ ਵੱਲੋਂ ਕੀਤੀ ਕੁੱਟਮਾਰ ਤੋਂ ਪ੍ਰੇਸ਼ਾਨ ਹੋ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕਾ ਦੀ ਪਛਾਣ ਰੀਨਾ ਵਜੋਂ ਹੋਈ ਹੈ। ਐੱਸਪੀ ਰੁਪਿੰਦਰ ਭੱਟੀ ਨੇ ਦੱਸਿਆ ਕਿ ਮ੍ਰਿਤਕ ਦੇ ਪੁੱਤਰ ਜਤਿੰਦਰ ਕੁਮਾਰ ਵਾਸੀ ਗੌਂਸਪੁਰ ਨੇ ਪੁਲੀਸ ਨੂੰ ਦੱਸਿਆ ਕਿ ਉਸ ਦਾ ਪਿਤਾ ਗੋਬਿੰਦ ਮੁਨੀ ਸ਼ਰਾਬ ਦੇ ਨਸ਼ੇ ਵਿੱਚ ਉਸ ਦੀ ਮਾਂ ਰੀਨਾ ਦੀ ਕੁੱਟਮਾਰ ਕਰਦਾ ਸੀ ਜਿਸ ਤੋਂ ਦੁਖੀ ਹੋ ਕੇ ਉਸ ਦੀ ਮਾਂ ਨੇ ਫ਼ਾਹਾ ਲੈ ਲਿਆ।