ਪੰਜਾਬ ਦੇ ਨੌਜਵਾਨ ਨੇ ਅਮਰੀਕਾ ‘ਚ ਹਾਸਲ ਕੀਤਾ ਵੱਡਾ ਮੁਕਾਮ, ਰਾਸ਼ਟਰਪਤੀ ਟਰੰਪ ਨਾਲ ਤਸਵੀਰ ਆਈ ਸਾਹਮਣੇ

by nripost

ਗੁਰਦਾਸਪੁਰ (ਰਾਘਵ): ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੇ ਨੇੜਲੇ ਕਸਬਾ ਧਾਰੀਵਾਲ ਅਧੀਨ ਆਉਂਦੇ ਪਿੰਡ ਬੁੱਚੇਨੰਗਲ ਦਾ ਰਹਿਣ ਵਾਲਾ ਨਵਦੀਪ ਸਿੰਘ ਨਿਊਯਾਰਕ ਸਿਟੀ 'ਚ ਲੈਫਟੀਨੈਂਟ ਬਣਿਆ ਹੈ।ਇਸ ਦੌਰਾਨ ਜਿੱਥੇ ਉਸ ਨੇ ਮਾਪਿਆਂ ਤੇ ਪੰਜਾਬ ਦਾ ਨਾਂ ਰੋਸ਼ਨ ਕੀਤਾ ਉੱਥੇ ਹੀ ਪੂਰੇ ਪਿੰਡ 'ਚ ਵੀ ਖੁਸ਼ੀ ਦੀ ਲਹਿਰ ਦੌੜ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨੌਜਵਾਨ ਦੇ ਪਿਤਾ ਮਾਸਟਰ ਹਰਦੇਵ ਸਿੰਘ ਨੇ ਦੱਸਿਆ ਕਿ ਨਵਦੀਪ ਸਿੰਘ ਬਚਪਨ ਤੋਂ ਹੀ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ ਅਤੇ ਇਸ ਨੇ ਆਪਣੀ ਮੁੱਢਲੀ ਸਿੱਖਿਆ ਕਾਨਵੈਂਟ ਸਕੂਲ ਧਾਰੀਵਾਲ ਤੋਂ ਕੀਤੀ। ਉਨ੍ਹਾਂ ਦੱਸਿਆ ਕਿ ਜਦੋਂ ਕੋਈ ਵੀ ਨਿਊਯਾਰਕ ਵਿੱਚ ਵੀ. ਆਈ. ਪੀ. ਨੇਤਾ ਜਾਂ ਫਿਰ ਵਿਦੇਸ਼ੀ ਆਉਂਦਾ ਹੈ ਤਾਂ ਲੈਫਟੀਨੈਂਟ ਨਵਦੀਪ ਸਿੰਘ ਦੀ ਉੱਥੇ ਵਿਸ਼ੇਸ਼ ਤਾਇਨਾਤੀ ਹੁੰਦੀ ਹੈ।

ਨਵਦੀਪ ਦੇ ਪਿਤਾ ਨੇ ਦੱਸਿਆ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਵੀ ਲੈਫਟੀਨੈਂਟ ਨਵਦੀਪ ਸਿੰਘ ਕਈ ਵਾਰ ਡਿਊਟੀ ਨਿਭਾ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਸਮੂਹ ਪੰਜਾਬੀਆਂ ਲਈ ਇੱਕ ਮਾਨ ਵਾਲੀ ਗੱਲ ਹੈ। ਇਸ ਨਾਲ ਪੰਜਾਬੀ ਨੌਜਵਾਨ ਅੰਦਰ ਉਤਸ਼ਾਹ ਪੈਦਾ ਹੋਵੇਗਾ ਅਤੇ ਸਾਡੇ ਪੰਜਾਬੀ ਵੀ ਵਿਦੇਸ਼ਾਂ ਵਿੱਚ ਵੀ ਇੱਕ ਵੱਖਰੀ ਪਹਿਚਾਣ ਬਣਾ ਸਕਣਗੇ। ਉਨ੍ਹਾਂ ਨੌਜਵਾਨ ਪੀੜੀ ਨੂੰ ਇਹ ਅਪੀਲ ਕੀਤੀ ਹੈ ਕਿ ਇਥੇ ਵਧੀਆ ਤਰੀਕੇ ਨਾਲ ਪੜ੍ਹ ਲਿਖ ਕੇ ਵਿਦੇਸ਼ਾਂ ਵਿੱਚ ਜਾਣ ਤਾਂ ਕਿ ਉਥੋਂ ਦੀ ਪੜ੍ਹਾਈ ਕਰਕੇ ਉੱਥੇ ਵਧੀਆ ਅਫਸਰ ਬਣਨਾ ਨਾ ਕਿ ਉਥੇ ਹੋਰ ਕੰਮਕਾਰ ਕਰਨ ਲਈ ਮਜ਼ਬੂਰ ਹੋਣ।

More News

NRI Post
..
NRI Post
..
NRI Post
..