Punjab: ਨਸ਼ੇ ਦਾ ਟੀਕਾ ਲਗਾਉਣ ਨਾਲ ਨੌਜਵਾਨ ਦੀ ਹੋਈ ਮੌਤ

by nripost

ਝਬਾਲ (ਨੇਹਾ): ਪਿੰਡ ਬਘਿਆੜੀ ਦਾ ਨੌਜਵਾਨ ਨਿਸ਼ਾਨ ਸਿੰਘ ਪੁੱਤਰ ਸੁਖਦੇਵ ਸਿੰਘ ਜੋ ਕਿ ਪਿਛਲੇ ਲੰਮੇ ਸਮੇਂ ਤੋਂ ਨਸ਼ੇ ਕਰਨ ਦਾ ਆਦੀ ਸੀ ਦੀ ਲਾਸ਼ ਸੋਮਵਾਰ ਨੂੰ ਝਬਾਲ ਦੇ ਖੇਡ ਸਟੇਡੀਅਮ ’ਚੋਂ ਮਿਲੀ ਹੈ। ਲਾਸ਼ ਦੇ ਕੋਲ ਹੀ ਖੂਨ ਨਾਲ ਲਿੱਬੜੀ ਸਰਿੰਜ ਵੀ ਪਈ ਸੀ। ਜਿਸ ਤੋਂ ਅੰਦਾਜਾ ਲਗਾਇਆ ਜਾ ਰਿਹਾ ਹੈ ਕਿ ਉਸਦੀ ਮੌਤ ਨਸ਼ੇ ਦਾ ਟੀਕਾ ਲਗਾਉਣ ਕਰਕੇ ਹੋਈ ਹੈ। ਮ੍ਰਿਤਕ ਦੇ ਭਰਾ ਗੁਰਦੇਵ ਸਿੰਘ ਪੁੱਤਰ ਸੁਖਦੇਵ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਨਿਸ਼ਾਨ ਸਿੰਘ ਜੋ ਪਹਿਲਾਂ ਵਿਆਹਿਆ ਸੀ। ਉਸ ਦੀ ਪਤਨੀ ਇਸੇ ਗੱਲ ਤੋਂ ਦੁਖੀ ਹੋ ਕੇ ਪੇਕੇ ਚਲੀ ਗਈ ਤੇ ਤਲਾਕ ਹੋ ਗਿਆ। ਲੱਕੜ ਦੇ ਕੰਮ ਦਾ ਵਧੀਆ ਕਾਰੀਗਰ ਹੋਣ ਦੇ ਬਾਵੂਜਦ ਉਸ ਨੂੰ ਨਸ਼ਿਆਂ ਦੀ ਲਤ ਲੱਗ ਗਈ।

ਐਤਵਾਰ ਸ਼ਾਮ ਦਾ ਉਹ ਘਰੋਂ ਨਿਕਲਿਆ ਤੇ ਵਾਪਸ ਨਾ ਪਰਤਿਆ। ਜਿਸ ਕਰਕੇ ਉਹ ਉਸ ਨੂੰ ਲੱਭ ਰਹੇ ਸੀ। ਅੱਜ ਸਵੇਰੇ ਸਾਨੂੰ ਕਿਸੇ ਨੇ ਦੱਸਿਆ ਕਿ ਝਬਾਲ ਖੇਡ ਸਟੇਡੀਅਮ ਵਿਚ ਕੋਈ ਵਿਅਕਤੀ ਡਿੱਗਾ ਪਿਆ ਹੈ। ਜਦੋਂ ਉਨ੍ਹਾਂ ਜਾ ਕੇ ਵੇਖਿਆ ਤਾਂ ਉਹ ਨਿਸ਼ਾਨ ਸਿੰਘ ਦੀ ਲਾਸ਼ ਸੀ ਤੇ ਕੋਲ ਹੀ ਸਰਿੰਜ ਪਈ ਸੀ। ਘਟਨਾ ਦਾ ਪਤਾ ਚੱਲਦਿਆਂ ਥਾਣਾ ਝਬਾਲ ਦੇ ਮੁਖੀ ਇੰਸਪੈਕਟਰ ਕਸ਼ਮੀਰ ਸਿੰਘ, ਡੀਐੱਸਪੀ ਜਗਜੀਤ ਸਿੰਘ ਚਾਹਲ ਪੁਲਿਸ ਫੋਰਸ ਨਾਲ ਮੌਕੇ ’ਤੇ ਪਹੁੰਚ ਗਏ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿਤੀ ਹੈ।

ਡੀਐੱਸਪੀ ਜਗਜੀਤ ਸਿੰਘ ਨੇ ਕਿਹਾ ਕਿ ਮ੍ਰਿਤਕ ਦੇ ਭਰਾ ਦੇ ਬਿਆਨਾਂ ’ਤੇ ਕੇਸ ਦਰਜ ਕੀਤਾ ਜਾ ਰਿਹਾ ਹੈ ਅਤੇ ਇਲਾਕੇ ਵਿਚ ਨਸ਼ਿਆਂ ਦਾ ਧੰਦਾ ਕਰਨ ਵਾਲਿਆਂ ਤੇ ਪੀਣ ਵਾਲਿਆਂ ਨੂੰ ਕਿਸੇ ਵੀ ਹਾਲਤ ਵਿਚ ਬਖਸ਼ਿਆ ਨਹੀਂ ਜਾਵੇਗਾ। ਇਸ ਸਮੇਂ ਮੌਕੇ ’ਤੇ ਹੀ ਲੋਕਾਂ ਨੇ ਇਕ ਨਸ਼ੇ ਦੇ ਆਦੀ ਨੌਜਵਾਨ ਨੂੰ ਉਥੋਂ ਫੜ੍ਹ ਕੇ ਪੁਲਿਸ ਹਵਾਲੇ ਕੀਤਾ ਜਿਸ ਦੇ ਕੋਲੋਂ ਸਰਿੰਜਾਂ ਤੇ ਇਕ ਪਸ਼ੂ ਨੂੰ ਟੀਕਾ ਲਗਾਉਣ ਵਾਲੀ ਵਾਇਲ ਭਰੀ ਹੋਈ ਮਿਲੀ।

More News

NRI Post
..
NRI Post
..
NRI Post
..