Punjab: ਚਿੱਟੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ

by nripost

ਬਠਿੰਡਾ (ਰਾਘਵ) : ਚਿੱਟੇ ਦੀ ਓਵਰਡੋਜ਼ ਨੇ ਇਕ ਹੋਰ ਘਰ ਦਾ ਚਿਰਾਗ ਬੁਝਾ ਦਿੱਤਾ। ਜ਼ਿਕਰਯੋਗ ਹੈ ਕਿ ਗਣਪਤੀ ਕਲੋਨੀ ਦੇ ਬਾਹਰ ਸਥਿਤ ਗਣਪਤੀ ਗੈਸਟ ਹਾਊਸ ਵਿਖੇ ਨਸ਼ੇ ਦੀ ਓਵਰਡੋਜ਼ ਨਾਲ ਇਕ ਨੌਜਵਾਨ ਹਰਵਿੰਦਰ ਸਿੰਘ (19) ਪੁੱਤਰ ਹਰਜੀਤ ਸਿੰਘ ਵਾਸੀ ਊਧਮ ਸਿੰਘ ਨਗਰ ਦੀ ਮੌਤ ਹੋ ਗਈ। ਮ੍ਰਿਤਕ ਦੇ ਪਿਤਾ ਹਰਜੀਤ ਸਿੰਘ ਦੇ ਬਿਆਨ 'ਤੇ ਕੈਨਾਲ ਕਲੋਨੀ ਪੁਲਸ ਵਲੋਂ 8 ਵਿਅਕਤੀਆਂ ਵਿਸ਼ਾਲ, ਵਿਕਾਸ, ਖਜੂਰਾ, ਅੰਕੁਸ਼, ਅਕਾਸ਼, ਨਿਖਲ, ਬਿੱਟੂ ਅਤੇ ਗੈਸਟ ਹਾਊਸ ਦੇ ਸੰਚਾਲਕ ਸੁਖਮੰਗਲਜੀਤ ਸਿੰਘ ਖਿਲਾਫ਼ ਮਾਮਲਾ ਦਰਜ ਕੀਤਾ ਹੈ।

ਜਾਣਕਾਰੀ ਮੁਤਾਬਕ ਬੀਤੀ ਰਾਤ ਗਣਪਤੀ ਕਲੋਨੀ ਦੇ ਸਾਹਮਣੇ ਸਥਿਤ ਗੈਸਟ ਹਾਊਸ ਵਿਖੇ ਇਕ ਨੌਜਵਾਨ ਦੀ ਮੌਤ ਹੋ ਗਈ। ਦੱਸਿਆ ਕਿ ਜਾ ਰਿਹਾ ਹੈ ਕਿ ਕੁਝ ਨੌਜਵਾਨ ਜੋ ਆਪਸ ਵਿਚ ਦੋਸਤ ਦੱਸੇ ਜਾ ਰਹੇ ਹਨ ਗੈਸਟ ਹਾਊਸ ਵਿਖੇ ਪਾਰਟੀ ਕਰਨ ਲਈ ਇਕੱਠੇ ਹੋਏ ਸਨ, ਜਿੱਥੇ ਨਸ਼ੇ ਦੀ ਓਵਰਡੋਜ਼ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦੇ ਪਿਤਾ ਹਰਜੀਤ ਸਿੰਘ ਨੇ ਦੋਸ਼ ਲਗਾਇਆ ਕਿ ਉਸ ਦੇ ਸਾਥੀ ਨੌਜਵਾਨਾਂ ਵਲੋਂ ਉਸਦੇ ਲੜਕੇ ਨੂੰ ਨਸ਼ੇ ਦੀ ਓਵਰਡੋਜ਼ ਦਿੱਤੀ ਹੈ ਜਿਸ ਕਾਰਨ ਉਸ ਦੇ ਲੜਕੇ ਦੀ ਮੌਤ ਹੋ ਗਈ। ਉਧਰ ਥਾਣਾ ਕੈਨਾਲ ਕਲੋਨੀ ਦੇ ਐੱਸਐੱਚਓ ਹਰਜੀਵਨ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਗਣਪਤੀ ਗੈਸਟ ਹਾਊਸ ਵਿਖੇ ਕੁਝ ਨੌਜਵਾਨ ਪਾਰਟੀ ਕਰਨ ਲਈ ਇਕੱਠੇ ਹੋਏ ਸਨ ਜਿੱਥੇ ਇਕ ਨੌਵਜਾਨ ਦੀ ਮੌਤ ਹੋ ਗਈ। ਉਨ੍ਹਾਂ ਵਲੋਂ ਮ੍ਰਿਤਕ ਹਰਵਿੰਦਰ ਸਿੰਘ (19) ਦੇ ਪਿਤਾ ਹਰਜੀਤ ਸਿੰਘ ਦੇ ਬਿਆਨਾਂ 'ਤੇ 8 ਨੌਜਵਾਨਾਂ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

More News

NRI Post
..
NRI Post
..
NRI Post
..