ਪੰਜਾਬਣ ਨੇ ਰੋਂਦੇ ਹੋਏ ਦੱਸਿਆ ਖ਼ੁਦਕੁਸ਼ੀ ਕਰਨ ਦਾ ਕਾਰਨ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) ; ਅਮਰੀਕਾ ਤੋਂ ਇਕ ਮਾਮਲਾ ਸਾਹਮਣੇ ਆਇਆ ਹੈ ਜਿਥੇ ਇਕ ਪੰਜਾਬਣ ਨੇ ਵੀਡੀਓ ਜ਼ਰੀਏ ਆਪਣੇ ਤੇ ਹੋਏ ਜ਼ੁਲਮਾਂ ਨੂੰ ਬਿਆਨ ਕੀਤਾ ਹੈ। ਵੀਡੀਓ ਵਿੱਚ ਰੋਂਦੇ ਹੋਏ ਕੁੜੀ ਦੱਸਦੀ ਹੈ ਕਿ ਮੈ ਖ਼ੁਦਕੁਸ਼ੀ ਕਰਨ ਦਾ ਫੈਸਲਾ ਲਿਆ ਹੈ, ਮੇਰੇ ਵਿਆਹ ਨੂੰ 8 ਸਾਲ ਹੋ ਚੁਕੇ ਹਨ ਪਰ ਵਿਆਹ ਤੋਂ ਬਾਅਦ ਮੇਰੀ ਨਾਲ ਰੋਜ ਕੁੱਟਮਾਰ ਹੁੰਦੀ ਹੈ, ਜਿਸ ਨੂੰ ਹੁਣ ਮੈ ਬਰਦਾਸ਼ ਨਹੀਂ ਕਰ ਸਕਦੀ ਹੈ, ਹੁਣ ਰੋਜ਼ ਮੇਰੇ ਕੋਲੋਂ ਕੁੱਟਮਾਰ ਨਹੀਂ ਖਾਧੀ ਜਾਂਦੀ ਹੈ, ਜਦੋ ਮਈ ਭਾਰਤ ਵਿੱਚ ਸੀ ਤਾਂ ਉੱਥੇ ਵੀ ਮੇਰੇ ਪਤੀ ਦਾ ਕਈ ਔਰਤਾਂ ਨਾਲ ਅਫੇਅਰ ਹੋਏ ਹਨ, ਉਹ ਮੈਨੂੰ ਸ਼ਰਾਬ ਪੀ ਕੇ ਰੋਜ਼ ਮਾਰਦਾ ਸੀ ਤੇ ਆਪ ਦੂਜੀ ਜਨਾਨੀ ਨਾਲ ਰਹਿੰਦਾ ਸੀ,ਜਦੋ ਮੇਰੇ ਪਿਤਾ ਨੇ ਕੇਸ ਕੀਤਾ ਤਾ ਉਸ ਤੋਂ ਬਾਅਦ ਉਸ ਨੇ ਮੁਆਫੀ ਮੰਗੀ ਸੀ, ਮੈ ਉਸ ਨੂੰ ਮੁਆਫ ਵੀ ਕਰ ਦਿੱਤਾ ਸੀ ਪਰ ਉਹ ਸੁਧਰਿਆ ਨਹੀਂ ਜਿਸ ਕਾਰਨ ਮੈਨੂੰ ਅੱਜ ਖ਼ੁਦਕੁਸ਼ੀ ਕਰਨ ਦਾ ਫੈਸਲਾ ਲਿਆ ਹੈ, ਡੈਡੀ ਮੈਨੂੰ ਮੁਆਫ ਕਰ ਦੇਣਾ।