ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ‘ਤੇ ਪੰਜਾਬੀ ਕਲਾਕਾਰ ਕਿਰਨਬੀਰ ਗਿੱਲ ਅਨੰਦਪੁਰ ਸਾਹਿਬ ਵਿਖੇ ਹੋਈ ਨਤਮਸਤਕ

by jagjeetkaur

ਚੰਡੀਗੜ੍ਹ, 17 ਜਨਵਰੀ 2023: ਪੰਜਾਬੀ ਸ਼ੋਅ "ਧੀਆਂ ਮੇਰੀਆਂ" ਦੀ ਮੁੱਖ ਲੀਡ ਸਾਨਵੀ (ਕਿਰਨਬੀਰ ਗਿੱਲ) ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸ਼ੁਭ ਅਵਸਰ 'ਤੇ ਪਵਿੱਤਰ ਅਨੰਦਪੁਰ ਸਾਹਿਬ ਵਿਖੇ ਨਤਮਸਤਕ ਹੋਈ। ਇੱਕ ਦਿਲ ਖਿੱਚਵੇਂ ਨਜ਼ਾਰੇ ਵਿੱਚ, ਸਾਨਵੀ ਨੇ ਪਰਿਵਾਰਕ ਬੰਧਨਾਂ ਦੀ ਮਹੱਤਤਾ ਅਤੇ ਸਿੱਖ ਕੌਮ ਲਈ ਗੁਰੂ ਗੋਬਿੰਦ ਸਿੰਘ ਜੀ ਦੀ ਕੁਰਬਾਨੀ ਬਾਰੇ ਇੱਕ ਸ਼ਕਤੀਸ਼ਾਲੀ ਸੰਦੇਸ਼ ਦਿੱਤਾ।

"ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ 'ਤੇ, ਕਿਰਨਬੀਰ ਗਿੱਲ ਨੇ ਦਿਲੋਂ ਧੰਨਵਾਦ ਪ੍ਰਗਟ ਕਰਦੇ ਹੋਏ ਕਿਹਾ,' ਗੁਰੂ ਗੋਬਿੰਦ ਸਿੰਘ ਜੀ ਦੀਆਂ ਸਿਖਿਆਵਾਂ ਸਾਡੇ ਧਰਮ ਦੀ ਮਹੱਤਤਾ ਨੂੰ ਹੋਰ ਵੀ ਵਧਾਉਂਦੀਆਂ ਨੇ। ਮੈਨੂੰ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਮੈਨੂੰ ਗੁਰੂ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰੂਦਵਾਰਾ ਸਾਹਿਬ ਮੱਥਾ ਟੇਕਣ ਦਾ ਅਵਸਰ ਮਿਲਿਆ।"

ਆਪਣੇ ਮਨਪਸੰਦ ਕਿਰਦਾਰ ਸਾਨਵੀ (ਕਿਰਨਬੀਰ ਗਿੱਲ) ਨੂੰ ਦੇਖੋ " ਧੀਆਂ ਮੇਰੀਆਂ" ਵਿੱਚ ਰਾਤ 9:00 ਵਜੇ, ਹਰ ਸੋਮਵਾਰ ਤੋਂ ਸ਼ੁੱਕਰਵਾਰ ਨੂੰ ਸਿਰਫ਼ ਜ਼ੀ ਪੰਜਾਬੀ 'ਤੇ!

More News

NRI Post
..
NRI Post
..
NRI Post
..