ਪੰਜਾਬੀ ਮੁੰਡੇ ਸ਼ੁਭਮਨ ਗਿੱਲ ਨੇ ਵਨਡੇ ‘ਚ ਸਭ ਤੋਂ ਤੇਜ਼ 1000 ਦੌੜਾਂ ਬਣਾਈਆਂ, ਰਚਿਆ ਇਤਿਹਾਸ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਭਾਰਤੀ ਕ੍ਰਿਕਟ ਟੀਮ ਦੇ ਪੰਜਾਬੀ ਮੁੰਡੇ ਸ਼ੁਭਮਨ ਗਿੱਲ ਨੇ ਨਿਊਜ਼ੀਲੈਂਡ ਦੇ ਖ਼ਿਲਾਫ਼ ਪਹਿਲੇ ਵਨਡੇ ਵਿੱਚ ਇਤਿਹਾਸ ਰਚਿਆ ਹੈ। ਸ਼ੁਭਮਨ ਗਿੱਲ ਨੇ ਵਨਡੇ 'ਚ ਸਭ ਤੋਂ ਤੇਜ਼ 1000 ਦੌੜਾਂ ਬਣਾਉਣ ਵਾਲੇ ਦੂਜੇ ਭਾਰਤੀ ਬੱਲੇਬਾਜ਼ ਬਣ ਗਏ ਹਨ। ਗਿੱਲ ਨੇ ਵਿਰਾਟ ਕੋਹਲੀ ਤੇ ਸ਼ਿਖਰ ਧਵਨ ਦਾ ਵੀ ਰਿਕਾਰਡ ਤੋੜ ਦਿੱਤਾ ਹੈ ।ਗਿੱਲ ਨੇ 19 ਪਾਰੀਆਂ ਵਿੱਚ 1000 ਦੌੜਾਂ ਪੂਰੀਆਂ ਕੀਤੀ ਹਨ। ਸ਼ੁਭਮਨ ਗਿੱਲ ਨੇ ਕਪਤਾਨ ਰੋਹਿਤ ਸ਼ਰਮਾ ਨਾਲ ਮਿਲ ਕੇ ਮੈਚ ਦੀ ਇੱਕ ਚੰਗੀ ਸ਼ੁਰੂਆਤ ਕੀਤੀ ।ਜਿਸ ਤੋਂ ਬਾਅਦ ਗਿੱਲ ਨੇ ਯਾਦਵ ਨਾਲ ਮਿਲ ਕੇ ਚੋਥੀ ਵਿਕਟ ਲਈ 65 ਦੌੜਾਂ ਜੋੜੀਆਂ ਹਨ । ਦੱਸ ਦਈਏ ਕਿ ਹੈਦਰਾਬਾਦ 'ਚ ਨਿਊਜ਼ੀਲੈਂਡ ਮੈਚ ਦੌਰਾਨ ਭਾਰਤੀ ਕਪਤਾਨ ਰੋਹਿਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜੀ ਕਰਨ ਦਾ ਫੈਸਲਾ ਕੀਤਾ ਸੀ ।