ਕਪੂਰਥਲਾ (ਐਨ.ਆਰ.ਆਈ. ਮੀਡਿਆ) : ਵਿਦੇਸ਼ਾਂ ਵਿੱਚ ਗਏ ਪੰਜਾਬੀਆਂ ਦੀਆਂ ਲਗਾਤਾਰ ਮੌਤ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ਤਾਜ਼ਾ ਮਾਮਲਾ ਕਪੂਰਥਲਾ ਜ਼ਿਲ੍ਹੇ ਦੇ ਸੁਲਤਾਨਪੁਰ ਲੋਧੀ ਦੇ ਨੇੜਲੇ ਪਿੰਡ ਤਾਜਪੁਰ ਦਾ ਸਾਹਮਣੇ ਆਇਆ ਹੈ, ਜਿਥੋਂ ਦੇ 46 ਸਾਲਾ ਨੌਜਵਾਨ ਤਰਜਿੰਦਰ ਸਿੰਘ ਪੱਡਾ ਪੁੱਤਰ ਬਲਦੇਵ ਸਿੰਘ ਪਿੰਡ ਤਾਜਪੁਰ ਕਪੂਰਥਲਾ ਦੀ ਭੇਦਭਰੇ ਢੰਗ ਨਾਲ ਪਿਛਲੇ ਦਿਨੀਂ ਮੌਤ ਹੋਣ ਦੀ ਦੁੱਖਭਰੀ ਖਬਰ ਸਾਹਮਣੇ ਆਈ ਹੈ। ਜਿਸ ਕਾਰਨ ਪਿੰਡ ਅਤੇ ਇਲਾਕੇ ਚ ਸੋਗ ਦੀ ਲਹਿਰ ਹੈ ।ਦੱਸਿਆ ਜਾ ਰਿਹਾ ਹੈ ਕਿ ਤਰਜਿੰਦਰ ਪੱਡਾ ਕਬੱਡੀ ਦਾ ਇਕ ਚੰਗਾ ਖਿਡਾਰੀ ਤੇ ਪ੍ਰਮੋਟਰ ਵੀ ਸੀ ਅਤੇ ਉਹ ਕਬੱਡੀ ਖਿਡਾਰੀਆਂ ਦੇ ਨਾਲ ਹਮੇਸ਼ਾ ਪਿਆਰ ਬਣਾ ਕੇ ਰੱਖਦਾ ਸੀ। ਮ੍ਰਿਤਕ ਵਿਅਕਤੀ ਦੀ ਭੈਣ ਗੋਲਡੀ ਨੇ ਦੱਸਿਆ ਕਿ ਉਸਦਾ ਭਰਾ 25 ਸਾਲ ਪਹਿਲਾਂ ਵਿਦੇਸ਼ ਗਿਆ ਸੀ ਉਹ ਆਪਣੇ ਪਿੱਛੇ ਮਾ ਤੇ ਭੈਣ ਨੂੰ ਰੋਦਿਆਂ ਛੱਡ ਗਿਆ।
ਪ੍ਰਦੇਸ਼ਾਂ ਤੋਂ ਆਈ ਨੌਜਵਾਨ ਦੀ ਮੌਤ ਦੀ ਖਬਰ ਕਾਰਨ ਸਾਰਾ ਪਰਿਵਾਰ ਵੱਡੇ ਸਦਮੇ ਵਿੱਚ ਹੈ ।ਉਹਨਾ ਦੱਸਿਆ ਕਿ ਮ੍ਰਿਤਕ ਦੀ ਲਾਸ਼ ਜਦੋਂ ਹੀ ਪਿੰਡ ਵਿੱਚ ਪਹੁੰਚੀ ਤਾ ਸਾਰੇ ਪਾਸੇ ਸੰਨਾਟਾ ਪਸਰ ਗਿਆ ਤਜਿੰਦਰ ਦੀ ਮਾਂ ਨੇ ਧਾਹਾਂ ਮਾਰ ਕੇ ਰੋ ਕਹਿੰਦੀ ਪੁੱਤਰਾ ਜੇ ਮੈਨੂੰ ਪਤਾ ਹੁੰਦਾ ਕਿ ਜੀਵਤ ਵਾਪਸ ਨਹੀਂ ਆਉਣਾ ਮੈ ਕਦੇ ਵੀ ਤੈਨੂੰ ਵਿਦੇਸ਼ ਵਿੱਚ ਨਹੀਂ ਭੇਜਦੀ ਉੱਘੇ ਕਬੱਡੀ ਪ੍ਰਮੋਟਰ ਤਰਜਿੰਦਰ ਸਿੰਘ ਪੱਡਾ ਦੀ ਭੈਣ ਨੇ ਆਰੋਪ ਲਾਇਆ ਕਿ ਉਸ ਦੇ ਪੰਦਰਾਂ ਸਾਲ ਤੋਂ ਪੁਰਾਣੇ ਯਾਰਾਂ ਦੋਸਤਾਂ ਨੇ ਹੀ ਉਸ ਦਾ ਕਤਲ ਕੀਤਾ ਹੈ ਜੋ ਕਿ ਡਾਕਟਰਾਂ ਵੱਲੋਂ ਪੋਸਟਮਾਰਟਮ ਦੀ ਰਿਪੋਰਟ ਚ ਉਸ ਦੇ ਸਿਰ ਵਿੱਚ ਕੋਈ ਤਿੱਖਾ ਚਾਕੂ ਮਾਰ ਕੇ ਮੋਤ ਹੋਈ ਏ ਉਨ੍ਹਾਂ ਨੇ ਦੱਸਿਆ ਤਰਜਿੰਦਰ ਸਿੰਘ ਮੇਰਾ ਇਕਲੌਤਾ ਵੀਰ ਸੀ ਜੋ ਪੱਚੀ ਸਾਲ ਤੋਂ ਇੰਗਲੈਂਡ ਵਿੱਚ ਰਹਿ ਰਿਹਾ ਸੀ।
ਉਸ ਨੇ ਵਿਆਹ ਵੀ ਨਹੀਂ ਕਰਵਾਇਆ ਸੀ ਪਰ ਇਸੇ ਕਾਰਨ ਹੀ ਉਹ ਇੰਡੀਆ ਨਹੀਂ ਆ ਸਕਦਾ ਸੀ ਪਰ ਅੱਜ ਜਦੋਂ ਉਸ ਦੀ ਮੌਤ ਹੋ ਗਈ ਤਾਂ ਉਸ ਦੀ ਲਾਸ਼ ਇੰਡੀਆ ਲਿਆਂਦੀ ਗਈ ਜਿੱਥੇ ਉਨ੍ਹਾਂ ਦੇ ਜੱਦੀ ਪਿੰਡ ਦੇ ਸ਼ਮਸ਼ਾਨ ਘਾਟ ਵਿੱਚ ਸਸਕਾਰ ਕੀਤਾ ਗਿਆ ਉਸ ਦੇ ਭੈਣ ਨੇ ਇੰਗਲੈਂਡ ਦੀ ਕਾਨੂੰਨ ਨੂੰ ਅਪੀਲ ਕੀਤੀ ਕਿ ਉਸ ਦੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ ਜਿਹੜੇ ਉਹਦੇ ਯਾਰਾਂ ਦੋਸਤਾਂ ਨੇ ਇਸ ਨੂੰ ਮੌਤ ਦੇ ਘਾਟ ਉਤਾਰਿਆ ਹੈ।



